ਖੇਤਰੀ ਪ੍ਰਤੀਨਿਧ
ਬਰਨਾਲਾ, 6 ਮਈ
ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਐੱਸ.ਪੀ. (ਸ) ਬਰਨਾਲਾ ਕੁਲਦੀਪ ਸਿੰਘ ਸੋਹੀ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਜੇਲ੍ਹ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਸਬੰਧੀ ਪੁਲੀਸ ਦੀਆਂ ਕੁੱਲ 21 ਟੀਮਾਂ ਬਣਾਈਆਂ ਗਈਆਂ ਸਨ। ਇਸ ਦੌਰਾਨ ਜੇਲ੍ਹ ਦੀਆਂ ਬੈਰਕਾਂ ਨੂੰ ਚੈੱਕ ਕੀਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਜੇਲ੍ਹ ਦੀ ਚਾਰ ਦੀਵਾਰੀ ਅਤੇ ਆਹਾਤਾ ਦੀ ਐਂਟੀਸਾਬੋਟੇਜ਼ ਟੀਮ ਅਤੇ ਡਾਗ ਸੁਕੈਡ ਰਾਹੀਂ ਚੈਕਿੰਗ ਕਰਵਾਈ ਗਈ। ਚੈਕਿੰਗ ਦੌਰਾਨ ਜੇਲ੍ਹ ਵਿੱਚ ਬੰਦੀਆਂ ਪਾਸੋਂ ਮੋਬਾਈਲ ਫੋਨ ਦੀ ਇੱਕ ਬੈਟਰੀ, ਇੱਕ ਫੋਨ ਦਾ ਚਾਰਜਰ ਅਤੇ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ।