ਪੱਤਰ ਪ੍ਰੇਰਕ
ਮਾਨਸਾ, 13 ਅਗਸਤ
ਇਥੇ ਸਿੱਖਿਆ ਵਿਭਾਗ ਮਾਨਸਾ ਵੱਲੋਂ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੇ ਗੀਤ ਗਾਇਨ ਮੁਕਾਬਲਿਆਂ ਦਾ ਜ਼ਿਲ੍ਹਾ ਪੱਧਰ ਦਾ ਨਤੀਜਾ ਐਲਾਨਿਆ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ 6ਵੀਂ ਤੋਂ 8ਵੀਂ ਜਮਾਤ ਦੇ ਮੁਕਾਬਲਿਆਂ ਦੌਰਾਨ ਸਰਕਾਰੀ ਸੈਕੰਡਰੀ ਸਕੂਲ ਖਾਰਾ ਦੇ ਮਨਪ੍ਰੀਤ ਸਿੰਘ ਨੇ ਪਹਿਲਾ, ਸਕੂਲ ਉਭਾ ਬੁਰਜ ਢਿੱਲਵਾਂ ਦੇ ਜ਼ਸ਼ਨਦੀਪ ਸਿੰਘ ਨੇ ਦੂਜਾ ਅਤੇ ਬੁਢਲਾਡਾ ਬਲਾਕ ਦੇ ਸਕੂਲ ਗੁੜੱਦੀ ਦੇ ਹਰਮੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਬਰੇਟਾ ਦੇ ਸਰਕਾਰੀ ਸੈਕੰਡਰੀ ਸਕੂਲ ਕਿਸ਼ਨਗੜ੍ਹ ਦੀ ਜਸ਼ਨਪ੍ਰੀਤ ਕੌਰ ਅਤੇ ਬਲਾਕ ਝੁਨੀਰ ਦੇ ਸਰਕਾਰੀ ਸੈਕੰਡਰੀ ਸਕੂਲ ਉਭਾ ਬੁਰਜ ਢਿੱਲਵਾਂ ਦੀ ਗੀਤਾ ਕੌਰ ਨੇ ਕੋਂਸੋਲੇਸ਼ਨ ਇਨਾਮ ਮੱਲਿਆ। 9ਵੀਂ ਤੋਂ 12ਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਬਲਾਕ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁ) ਦੀ ਨਿਧਾ ਨੇ ਪਹਿਲਾ ਸਥਾਨ, ਸਰਕਾਰੀ ਸੈਕੰਡਰੀ ਸਕੂਲ (ਮੁ) ਦੇ ਰਿਹਾਨ ਖਾਨ ਨੇ ਦੂਜਾ ਅਤੇ ਬਲਾਕ ਝੁਨੀਰ ਦੇ ਸਰਕਾਰੀ ਸਕੂਲ ਚਹਿਲਾਂਵਾਲੀ ਦੇ ਸੰਦੀਪ ਸਿੰਘ ਨੇ ਤੀਜਾ ਸਥਾਨ ਬਰੇਟਾ ਬਲਾਕ ਦੇ ਸਰਕਾਰੀ ਸਕੂਲ ਰੰਘੜਿਆਲ ਦੇ ਬੋਬੀ ਖਾਨ ਤੇ ਸਰਕਾਰੀ ਸਕੂਲ ਬੋੜਾਵਾਲ ਦੀ ਪਰਨੀਤ ਕੌਰ ਨੇ ਕੌਂਸੋਲੇਸ਼ਨ ਇਨਾਮ ਪ੍ਰਾਪਤ ਕੀਤਾ।