ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 11 ਸਤੰਬਰ
ਕੱਚਾ ਆੜ੍ਹਤੀਆ ਐਸੋਸੀਏਸ਼ਨ ਗੋਨਿਆਣਾ ਵੱਲੋਂ ਅੱਜ ਨਰਮੇ ਦੀ ਖ਼ਰੀਦ ਸ਼ੁਰੂ ਹੋਈ। ਇਹ ਨਰਮੇ ਦੀ ਬੋਲੀ ਮੈਸਰਜ਼ ਕਸਤੂਰੀ ਲਾਲ ਐਂਡ ਕੰਪਨੀ ਦੀ ਦੁਕਾਨ ’ਤੇ ਕੀਤੀ ਗਈ। ਪਿੰਡ ਅਬਲੂ ਕੋਟਲੀ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਨੇ ਦੱਸਿਆ ਕਿ ਉਸ ਦੀ ਪਹਿਲੀ ਢੇਰੀ ਏਬੀ ਕੋਟਸਪਿੰਨ ਲਿਮਟਿਡ ਵੱਲੋਂ ਕੀਤੀ ਗਈ। ਏਬੀ ਕੋਟਸਪਿੰਨ ਦੇ ਐੱਮਡੀ ਦੀਪਕ ਗਰਗ ਨੇ ਦੱਸਿਆ ਕਿ ਕਿਸਾਨ ਦੀ ਢੇਰੀ 6551 ਰੁਪਏ ਖ਼ਰੀਦ ਗਈ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਬਰਾੜ, ਸੈਕਟਰੀ ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਆੜ੍ਹਤੀਆ ਐਸੋਸ਼ੀਏਸ਼ਨ ਦੇ ਨੁਮਾਇੰਦੇ ਹਾਜ਼ਰ ਸਨ।
ਕੈਪਸ਼ਨ: ਗੋਨਿਆਣਾ ਮੰਡੀ ਵਿਚ ਨਰਮੇ ਦੀ ਬੋਲੀ ਕਰਦੇ ਹੋਏ ਕੰਪਨੀ ਦੇ ਅਧਿਕਾਰੀ।