ਪੱਤਰ ਪ੍ਰੇਰਕ
ਧਨੌਲਾ, 24 ਦਸੰਬਰ
ਸਿਵਲ ਹਸਪਤਾਲ ਧਨੌਲਾ ਵਿਚ ਨਸ਼ਾ ਛਡਾਊ ਗੋਲੀਆਂ ਲੈਣ ਆਏ ਵਿਅਕਤੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਅਮ੍ਰਿਤ ਗਿੱਲ, ਸ਼ੇਰ ਸਿੰਘ, ਅਜਾਇਬ ਸਿੰਘ, ਮਕਦੂਲ ਸਿੰਘ, ਜਰਨੈਲ ਸਿੰਘ ਕਾਹਨੇਕੇ, ਬਲਰਾਜ ਸਿੰਘ ਮਾਨਾਂ ਪਿੰਡੀ, ਕੁਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਛਡਾਉਣ ਲਈ ਸਿਹਤ ਵਿਭਾਗ ਜ਼ਰੀਏ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਉਨ੍ਹਾਂ ਨੂੰ ਕਦੇ ਸਮੇਂ ਸਿਰ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਲਾਈਨਾਂ ਵਿੱਚ ਲੱਗਿਆਂ 10-11 ਵੱਜ ਜਾਂਦੇ ਹਨ ਜਦੋਂਕਿ ਦਿਹਾੜੀ ’ਤੇ ਜਾਣ ਦਾ ਸਮਾਂ 8 ਵਜੇ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਉਹ ਦਿਹਾੜੀ ’ਤੇ ਨਹੀਂ ਜਾ ਸਕਦੇ। ਪ੍ਰਦਰਸ਼ਨ ਕਰਦਿਆਂ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗੋਲੀਆਂ ਦੇ ਵੰਡ ਦੇ ਸਮੇਂ ਵਿੱਚ ਬਦਲਾਅ ਕੀਤਾ ਜਾਵੇ।