ਬਠਿੰਡਾ: ਪਿੰਡ ਬੁਰਜ ਮਹਿਮਾ ਦੇ ਖੇਤਾਂ ਵਿੱਚੋਂ ਬੀਤੀ ਰਾਤ ਟਰਾਂਸਫਾਰਮਰ ਚੋਰ ਹੋ ਗਏ। ਕਿਸਾਨਾਂ ਨੇ ਕਿਹਾ ਕਿ ਬੀਤੀ ਰਾਤ ਚੋਰ ਗਰੋਹ ਵੱਲੋਂ ਵਿਰਕ ਰੋਡ ਵਾਲੇ ਖੇਤਾਂ ਵਿੱਚੋਂ 6 ਟਰਾਂਸਫਾਰਮਰ ਚੋਰੀ ਕਰ ਲਏ ਗਏ ਹਨ। ਕਿਸਾਨਾਂ ਨੇ ਕਿਹਾ ਕਿ ਦਰਜਨ ਦੇ ਕਰੀਬ ਪਹਿਲਾਂ ਵੀ ਟਰਾਂਸਫਰਾਮਰ ਚੋਰੀ ਹੋ ਚੁੱਕੇ ਹਨ। ਉਨ੍ਹਾਂ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੀ ਪੁਲੀਸ ਤੋਂ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ।-ਪੱਤਰ ਪ੍ਰੇਰਕ