ਨਿਹਾਲ ਸਿੰਘ ਵਾਲਾ: ਅਕਾਲੀ ਬਸਪਾ ਦੇ ਉਮੀਦਵਾਰ ਬਲਦੇਵ ਸਿੰਘ ਮਾਣੂੰਕੇ ਦੀ ਸਥਿਤੀ ਉਦੋਂ ਮਜ਼ਬੂਤ ਹੋ ਗਈ, ਜਦੋਂ ਨਿਹਾਲ ਸਿੰਘ ਵਾਲਾ ਦੇ 55 ਪਰਿਵਾਰ ਕਾਂਗਰਸ ਤੇ ‘ਆਪ’ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ (ਯੂਥ) ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਗਟਰਾ ਤੇ ਸ਼ਹਿਰੀ ਪ੍ਰਧਾਨ ਪ੍ਰਦੀਪ ਬਿੱਟੂ ਨੇ ਪੰਜਾਬੀ ਗਾਇਕਾ ਅਤੇ ਮਹਿਲਾ ਕਾਂਗਰਸ ਪ੍ਰਧਾਨ ਜਸਵਿੰਦਰ ਜੀਤੂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ। ਉਨ੍ਹਾਂ ਦੱਸਿਆ ਕਿ ਪਾਰਟੀ ਵਿੱਚ ਸ਼ਾਮਲ ਹੋਏ ਇਨ੍ਹਾਂ ਪਰਿਵਾਰਾਂ ਵਿੱਚ ਜਸਵਿੰਦਰ ਜੀਤੂ ਸਣੇ ਦੋ ਹੋਰ ਆਗੂ ਵੀ ਸ਼ਾਮਲ ਹਨ। -ਪੱਤਰ ਪ੍ਰੇਰਕ