ਪੱਤਰ ਪ੍ਰੇਰਕ
ਸ਼ਹਿਣਾ, 16 ਮਈ
ਕਸਬੇ ਸ਼ਹਿਣਾ ਤੋਂ ਪਿੰਡ ਚੁੂਘਾਂ ਨੂੰ ਬਣਨ ਰਹੀ ਸੜਕ ’ਤੇ ਪੈ ਰਹੀ ਮਾੜੀ ਸਮੱਗਰੀ ਤੋਂ ਲੋਕ ਪ੍ਰੇਸ਼ਾਨ ਹਨ। ਮੰਡੀਕਰਨ ਬੋਰਡ ਦੇ ਠੇਕੇਦਾਰ ਵੱਲੋਂ ਪਾਈ ਜਾ ਰਹੀ ਲੁੱਕ ਉੱਖੜ ਰਹੀ ਹੈ। ਇਲਾਕੇ ਦੇ ਲੋਕਾਂ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਸੜਕ ’ਤੇ ਪੈ ਰਹੇ ਘਟੀਆ ਮਟਰੀਅਲ ਦਾ ਮੌਕਾ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਦਿਖਾਇਆ। ਹਲਕਾ ਵਿਧਾਇਕ ਨੇ ਤੁਰੰਤ ਐਕਸ਼ਨ ਲੈਂਦਿਆਂ ਸਾਰਾ ਮਾਮਲਾ ਸਿਵਲ ਪ੍ਰਸ਼ਾਸਨ ਅਤੇ ਮੰਡੀਕਰਨ ਬੋਰਡ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਤੁਰੰਤ ਐਕਸ਼ਨ ਲੈਣ ਦੀ ਤਾਕੀਦ ਕੀਤੀ।