ਭਗਤਾ ਭਾਈ: ਚੋਰਾਂ ਨੇ ਬੀਤੀ ਰਾਤ ਸ਼ਹਿਰ ਦੇ ਮੁੱਖ ਚੌਕ ਨੇੜੇ ਸਥਿਤ ਪੰਨੂੰ ਮਾਰਕੀਟ ਵਿਚਲੀਆਂ ਚਾਰ ਦੁਕਾਨਾਂ ਦੇ ਸ਼ਟਰ ਭੰਨ ਕੇ ਇਨ੍ਹਾਂ ਵਿਚੋਂ ਲਗਭਗ 1.15 ਲੱਖ ਰੁਪਏ ਦੀ ਨਗਦੀ ਚੋਰੀ ਕਰ ਲਈ। ਚੋਰਾਂ ਨੇ ਦੁਕਾਨਾਂ ਦੇ ਪਹਿਰੇਦਾਰ ਨੂੰ ਬੰਨ੍ਹ ਦਿੱਤਾ। ਪੀੜਤ ਦੁਕਾਨਦਾਰਾਂ ਨੇ ਇਸ ਸਬੰਧੀ ਸਥਾਨਕ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲੀਸ ਵਲੋਂ ਨਜ਼ਦੀਕੀ ਦੁਕਾਨਾਂ ਦੇ ਸੀਸੀਟੀਵੀ ਕੈਮਰਿਆਂ ਰਾਹੀਂ ਇਸ ਘਟਨਾ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੋਰੀ ਦੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਦੁਕਾਨਦਾਰਾਂ ਨੇ ਸ਼ਹਿਰ ਦੇ ਮੁੱਖ ਚੌਕ ਵਿਚ ਤਿੰਨ ਦਿਨ ਲਗਾਤਾਰ ਧਰਨਾ ਵੀ ਲਗਾਇਆ ਸੀ। -ਪੱਤਰ ਪ੍ਰੇਰਕ