ਸ਼ਗਨ ਕਟਾਰੀਆ
ਜੈਤੋ, 28 ਨਵੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵੱਲੋਂ ਅੰਤਰ-ਸਕੂਲ ਯੁਵਕ ਮੇਲਾ ਸਥਾਨਕ ਨਾਮਦੇਵ ਭਵਨ ਵਿੱਚ ਕਰਵਾਇਆ ਗਿਆ। ਰਣਜੀਤ ਸਿੰਘ ਖੱਚੜਾਂ ਦੀ ਸਰਪ੍ਰਸਤੀ ਹੇਠ ਹੋਇਆ ਇਹ ਮੇਲਾ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਇਸ ਵਿੱਚ 40 ਸਕੂਲਾਂ ਦੇ ਲਗਭਗ 250 ਬੱਚਿਆਂ ਨੇ ਸ਼ਮੂਲੀਅਤ ਕੀਤੀ। ਅੰਤਿਮ ਨਤੀਜਿਆਂ ਵਿੱਚ ਸੀਨੀਅਰ ਵਰਗ ਦਸਤਾਰ ਸਜਾਉਣ ਮੁਕਾਬਲੇ ਵਿੱਚ ਸਮਰਦੀਪ ਸਿੰਘ ਨੇ ਪਹਿਲਾ, ਨਵਸੰਗੀਤ ਸਿੰਘ ਨੇ ਦੂਜਾ ਅਤੇ ਜਗਦੇਵ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਵਿੱਚ ਨਵਜੋਤ ਕੌਰ ਨੇ ਪਹਿਲਾ, ਨਵਜੋਤ ਕੌਰ ਨੇ ਦੂਜਾ ਅਤੇ ਗੁਰਸ਼ੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪੇਂਟਿੰਗ ਵਿੱਚ ਨਵਦੀਪ ਕੌਰ ਨੇ ਪਹਿਲਾ, ਅਰਸ਼ੀਨ ਕੌਰ ਨੇ ਦੂਜਾ ਅਤੇ ਗੁਰਬਾਜ਼ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸੁੰਦਰ ਲਿਖ਼ਾਈ ਵਿੱਚ ਸ਼ਿਵ ਕੁਮਾਰ ਨੇ ਪਹਿਲਾ, ਗੁਰਸਿਮਰਨ ਕੌਰ ਨੇ ਦੂਜਾ ਅਤੇ ਗੁਰਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਦੇ ਮੁਕਾਬਲਿਆਂ ਵਿੱਚ ਦਸਤਾਰ ਸਜਾਉਣ ’ਚ ਮਿਹਰਬਾਨ ਸਿੰਘ ਨੇ ਪਹਿਲਾ, ਦਵਿੰਦਰਦੀਪ ਸਿੰਘ ਦੂਜਾ ਅਤੇ ਏਕਮਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਵਿੱਚ ਨੀਯਤੀ ਜਿੰਦਲ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਨੂਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪੇਂਟਿੰਗ ਵਿੱਚ ਨਵਜੀਤ ਕੌਰ ਨੇ ਪਹਿਲਾ, ਕਿਮਜੋਤ ਕੌਰ ਨੇ ਦੂਜਾ ਅਤੇ ਹਰਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਵਿੱਚ ਏਕਮਨੂਰ ਕੌਰ ਨੇ ਪਹਿਲਾ, ਗੁਰਲੀਨ ਕੌਰ ਨੇ ਦੂਜਾ ਅਤੇ ਸੁਖਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਦੋਨੋਂ ਵਰਗਾਂ ਦੇ ਸਾਂਝੇ ਕੁਇਜ਼ ਵਿੱਚ ਸਰਕਾਰੀ ਸੀਨੀਅਰ ਸਕੂਲ ਰਾਮੇਆਣਾ ਨੇ ਪਹਿਲਾ, ਸ਼ਿਵਾਲਿਕ ਪਬਲਿਕ ਸਕੂਲ ਜੈਤੋ ਨੇ ਦੂਜਾ ਅਤੇ ਡੀਏਵੀ ਪਬਲਿਕ ਸਕੂਲ ਜੈਤੋ ਨੇ ਤੀਜਾ ਸਥਾਨ ਹਾਸਲ ਕੀਤਾ। ਓਵਰਆਲ ਟਰਾਫ਼ੀ ’ਤੇ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਦਾ ਕਬਜ਼ਾ ਬਰਕਰਾਰ ਰਿਹਾ।
ਮੇਲੇ ਵਿੱਚ ਤੇਜ਼ ਸਿੰਘ, ਹਰਵਿੰਦਰ ਸਿੰਘ, ਜਰਮਨਦੀਪ ਸਿੰਘ, ਗੁਰਦੀਪ ਸਿੰਘ, ਗੁਰਦੀਪ ਸਿੰਘ ਕਾਲੜਾ, ਪ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ, ਵੀਰ ਸਿੰਘ ਅਤੇ ਨਾਮਦੇਵ ਸਭਾ ਜੈਤੋ ਦਾ ਵਿਸ਼ੇਸ਼ ਯੋਗਦਾਨ ਰਿਹਾ।