ਪੱਤਰ ਪ੍ਰੇਰਕ
ਮਾਨਸਾ, 6 ਜੂਨ
ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਵਾਤਾਵਰਨ ਦਿਵਸ ਦੇ ਮੌਕੇ ’ਤੇ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 120 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਜੇਤੂ ਵਿਦਿਆਰਥੀਆਂ ਇਨਾਮ ਵੰਡ ਗਏ। ਪ੍ਰੀਸ਼ਦ ਦੇ ਜਨਰਲ ਸਕੱਤਰ ਨਰੇਸ਼ ਜਿੰਦਲ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਸੀਨੀਅਰ ਗਰੁੱਪ ਅਤੇ ਜੂਨੀਅਰ ਗਰੁੱਪ ਬਣਾਏ ਗਏ। ਉਨ੍ਹਾਂ ਦੱਸਿਆ ਕਿ ਸੀਨੀਅਰ ਗਰੁੱਪ ਵਿੱਚ ਸ਼ਰਨਜੀਤ ਕੌਰ,ਪਰਨੀਤ ਕੌਰ ਅਤੇ ਸਰਗੁਨ ਬੱਤਰਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ, ਜਦੋਂ ਕਿ ਜੂਨੀਅਰ ਗਰੁੱਪ ਵਿੱਚ ਜਸ਼ਨ ਨੇ ਪਹਿਲਾ, ਰੋਹਨ ਨੇ ਦੂਜਾ ਅਤੇ ਵਸ਼ੀਕਾ ਤੀਜੇ ਸਥਾਨ ’ਤੇ ਰਹੀ।