ਖੇਤਰੀ ਪ੍ਰਤੀਨਿਧ
ਬਰਨਾਲਾ, 14 ਸਤੰਬਰ
ਟੈਕਨੀਕਲ ਅਤੇ ਮਕੈਨੀਕਲ ਯੂਨੀਅਨ ਦੀ ਠੇਕੇਦਾਰੀ ਅਤੇ ਨਿੱਜੀਕਰਨ ਵਿਰੋਧੀ ਲੜਾਈ ਤੋਂ ਪ੍ਰਭਾਵਿਤ ਹੋ ਕੇ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੂੰ ਛੱਡ 12 ਕਰਮਚਾਰੀਆਂ ਮਿਲਖਾ ਸਿੰਘ ਦੀ ਅਗਵਾਈ ਹੇਠ ਚਮਨ ਲਾਲ, ਲਛਮਣ ਸਿੰਘ, ਕਰਮਜੀਤ ਸਿੰਘ, ਯਾਦਵਿੰਦਰ ਸਿੰਘ, ਵਿੱਕੀ ਸਿੰਘ, ਵਿਜੈ ਕੁਮਾਰ, ਇੰਦਰਜੀਤ ਸਿੰਘ, ਹੈਪੀ ਸਿੰਘ, ਸੁਖਦੇਵ ਸਿੰਘ, ਸੁਖਜਿੰਦਰ ਸਿੰਘ, ਹਾਕਮ ਸਿੰਘ, ਹਰਮੇਸ਼ ਕੁਮਾਰ ਨੇ ਟੈਕਨੀਕਲ ਅਤੇ ਮਕੈਨੀਕਲ ਯੂਨੀਅਨ (ਸਬੰਧਤ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ) ਵਿੱਚ ਮੈਂਬਰਸ਼ਿਪ ਲੈ ਕੇ ਸ਼ਾਮਲ ਹੋਏ। ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਗੁਰਮੀਤ ਸੁਖਪੁਰ, ਡੈਮੋਕ੍ਰੈਟਿਕ ਟੀਚਰ ਫਰੰਟ ਦੇ ਰਾਜੀਵ ਕੁਮਾਰ, ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਮਨਜੀਤ ਰਾਜ ਅਤੇ ਸੇਵਾਮੁਕਤ ਡੀਟੀਐੱਫ ਆਗੂ ਹਰਚਰਨ ਚੰਨਾ ਨੇ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕਰਦਿਆਂ ਠੇਕੇਦਾਰੀ ਤੇ ਨਿੱਜੀਕਰਨ ਵਿਰੋਧੀ ਲੜਾਈ ਤੇਜ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਟੈਕਨੀਕਲ ਅਤੇ ਮਕੈਨੀਕਲ ਯੂਨੀਅਨ ਦੇ ਆਗੂ ਮਹਿਮਾ ਸਿੰਘ ਢਿੱਲੋਂ ਤੇ ਖੁਸ਼ਮਿੰਦਰਪਾਲ ਹੰਡਿਆਇਆ ਨੇ ਸੰਬੋਧਨ ਕੀਤਾ। ਇਸ ਮੌਕੇ ਸੁਖਵਿੰਦਰ ਜੋਗਾ, ਸੁਖਜੀਤ ਜਿਉਂਦ, ਜਸਪਾਲ ਚੀਮਾ, ਬਲਦੇਵ ਮੰਡੇਰ, ਦਰਸ਼ਨ ਜੈਤੋ, ਮੁਨੀਸ਼ ਕੁਮਾਰ, ਅਮਰੀਕ ਸਿੰਘ, ਅਮਰਜੀਤ ਸਿੰਘ ਤੇ ਗੁਰਮੀਤ ਸੋਨੂੰ ਹਾਜ਼ਰ ਸਨ।