ਮਾਨਸਾ: ਇਥੇ ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 7 ਵਿਅਕਤੀਆਂ ਪਾਸੋਂ 44 ਗ੍ਰਾਮ ਹੈਰੋਇਨ (ਚਿੱਟਾ), 25 ਬੋਤਲਾਂ ਸ਼ਰਾਬ, 70 ਲਿਟਰ ਲਾਹਣ, ਜੂਆ ਐਕਟ ਤਹਿਤ 4 ਹਜ਼ਾਰ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਨੇ ਅਰਸ਼ਦੀਪ ਸਿੰਘ ਵਾਸੀ ਭੀਖੀ ਪਾਸੋਂ 34 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਦੋਂ ਕਿ ਆਸੂਤੋਸ਼ ਉਰਫ ਆਸ਼ੂ ਵਾਸੀ ਰਾਮਪੁਰਾ ਮੰਡੀ ਕੋਲੋਂ 10 ਗ੍ਰਾਮ ਹੈਰੋਇਨ, ਜਸਵੰਤ ਸਿੰਘ ਉਰਫ ਕਾਲਾ ਵਾਸੀ ਉੱਭਾ 30 ਲੀਟਰ ਲਾਹਣ, ਬਹਾਦਰ ਸਿੰਘ ਵਾਸੀ ਖਿਆਲਾ ਕਲਾਂ 10 ਬੋਤਲਾਂ ਸ਼ਰਾਬ, ਰਣਜੀਤ ਸਿੰਘ ਉਰਫ ਕਾਕਾ ਵਾਸੀ ਚੱਕ ਭਾਈਕੇ ਪਾਸੋਂ 15 ਬੋਤਲਾਂ ਸ਼ਰਾਬ ਅਤੇ 40 ਲਿਟਰ ਲਾਹਣ ਬਰਾਮਦ ਕੀਤੀ ਹੈ। ਭੂਸ਼ਨ ਕੁਮਾਰ ਵਾਸੀ ਮਾਨਸਾ ਨੂੰ ਸੱਟਾ ਲਾਉਂਦਿਆਂ ਕਾਬੂ ਕਰ ਕੇ ਉਸ ਪਾਸੋਂ 1850 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਦਰਸ਼ਨ ਕੁਮਾਰ ਵਾਸੀ ਬੁਢਲਾਡਾ ਪਾਸੋਂ 2150 ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। -ਪੱਤਰ ਪ੍ਰੇਰਕ