ਨਿੱਜੀ ਪੱਤਰ ਪ੍ਰੇਰਕ
ਮਲੋਟ, 20 ਸਤੰਬਰ
ਸਿਹਤ ਵਿਭਾਗ ਵੱਲੋਂ ਮਲੋਟ ਖੇਤਰ ਵਿੱਚ ਅਗਸਤ ਦੇ ਮਹੀਨੇ ’ਚ ਵੱਖ-ਵੱਖ ਸਕੂਲਾਂ ਦੇ ਲਏ ਗਏ 24 ਪਾਣੀ ਦੇ ਸੈਂਪਲਾਂ ਵਿੱਚੋਂ ਸੱਤ ਸੈਂਪਲ ਫੇਲ੍ਹ ਪਾਏ ਗਏ ਹਨ। ਇਨ੍ਹਾਂ ਨੂੰ ਅੱਗੇ ਸਟੇਟ ਪਬਲਿਕ ਹੈਲਥ ਲੈਬ ਖਰੜ ’ਚ ਜਾਂਚ ਲਈ ਭੇਜਿਆ ਗਿਆ ਸੀ।
ਸਰਕਾਰੀ ਪ੍ਰਾਇਮਰੀ ਤੇ ਸੀਨੀਅਰ ਸੰਕੈਂਡਰੀ ਸਕੂਲ ਪਿੰਡ ਸਿੱਖਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਰੋੜਾਂਵਾਲੀ, ਸਰਕਾਰੀ ਹਾਈ ਸਕੂਲ ਕਰਮਪੱਟੀ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੁਰਜ਼ ਸਿੱਧਵਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਆਲਮਵਾਲ਼ਾ ਦੇ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ ਹਨ।
ਇਸ ਤੋਂ ਇਲਾਵਾ ਪਿੰਡ ਰਾਣੀਵਾਲਾ, ਸਿੱਖਵਾਲਾ ਤੇ ਆਲਮਵਾਲਾ ਦੇ ਵਾਟਰ-ਵਰਕਸ ਦੇ ਸੈਂਪਲ ਵੀ ਫੇਲ੍ਹ ਪਾਏ ਗਏ ਹਨ।