ਬਰਨਾਲਾ: ਇਥੇ ਐੱਸਡੀ ਕਾਲਜ ਆਫ਼ ਐਜੂਕੇਸ਼ਨ ਵਿੱਚ ਸੱਤ ਰੋਜ਼ਾ ਲੜੀਵਾਰ ਵੈਬਿਨਾਰ ਸੀਰੀਜ਼ ਸਮਾਪਤ ਹੋ ਗਿਆ। ਇਸ ਦੌਰਾਨ ‘ਭਾਰਤੀ ਸਿੱਖਿਆ ਵਿੱਚ ਉੱਭਰ ਰਹੇ ਰੁਝਾਨ’ ਵਿਸ਼ੇ ’ਤੇ ਮਾਹਿਰ ਲੈਕਚਰ ਕਰਵਾਏ ਗਏ। ਅੰਤਿਮ ਦਿਨ ਡਾ. ਪ੍ਰਭਾ ਮਿਸ਼ਰਾ, ਸੀਨੀਅਰ ਯੋਗਾ ਅਧਿਆਪਕ ਮਾਊਂਟ ਆਬੂ ਨੇ ਮਾਨਸਿਕ ਪ੍ਰਬੰਧਨ ਵਿਸ਼ੇ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਅਸਲੀ ਲੜਾਈ ਅੰਦਰੂਨੀ ਹੁੰਦੀ ਹੈ। ਆਪਣੇ ਅਤੇ ਦੂਜਿਆਂ ਦੇ ਮਨ ਨੂੰ ਜਿੱਤ ਕੇ ਹੀ ਸੰਸਾਰ ’ਤੇ ਫ਼ਤਹਿ ਪਾਈ ਜਾ ਸਕਦੀ ਹੈ। ਕਾਲਜ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਨੇ ਦੱਸਿਆ ਕਿ ਵੈਬਿਨਾਰ ਵਿੱਚ 120 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਮੁੱਖ ਸੰਚਾਲਕ ਦੀ ਭੂਮਿਕਾ ਡਾ. ਸੀਮਾ ਸ਼ਰਮਾ ਅਤੇ ਪ੍ਰੋ. ਨਵਨੀਤ ਕੌਰ ਨੇ ਨਿਭਾਈ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਅਤੇ ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਨੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਹੈ।
-ਨਿੱਜੀ ਪੱਤਰ ਪ੍ਰੇਰਕ