ਜ਼ੀਰਾ: ਇੱਥੇ ਟਰੇਡ ਯੂਨੀਅਨ ਕੌਂਸਲ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਾਰਕੀਟ ਕਮੇਟੀ ਦਫਤਰ ਵਿੱਚ ਮਨਾਇਆ ਗਿਆ। ਇਸ ਮੌਕੇ ਅਮਰਜੀਤ ਸਨ੍ਹੇਰਵੀ, ਡਾ. ਬਲਦੇਵ ਸਿੰਘ ,ਕਾਮਰੇਡ ਯਸ਼ਪਾਲ, ਹਰਿੰਦਰ ਸਿੰਘ ਪੀਰ ਮੁਹੰਮਦ, ਸਾਹਿਤਕਾਰ ਗੁਰਚਰਨ ਨੂਰਪੁਰ, ਪਰਮਜੀਤ ਵਿਦਿਆਰਥੀ, ਇਸਤਰੀ ਸਭਾ ਦੇ ਪ੍ਰਧਾਨ ਨਰਿੰਦਰ ਕੌਰ ਸੋਹਲ, ਨਛੱਤਰ ਸਿੰਘ ਸਹਾਰਾ ਕਲੱਬ ਜ਼ੀਰਾ ਨੇ ਆਜ਼ਾਦੀ ਦੇ ਪਰਵਾਨਿਆਂ ਦੀਆਂ ਮਹਾਨ ਕੁਰਬਾਨੀਆਂ ਅਤੇ ਦੇਸ਼ ਦੇ ਮੌਜੂਦਾ ਹਾਲਾਤ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਤਰਸੇਮ ਸਿੰਘ ਹਰਾਜ, ਖਜ਼ਾਨਚੀ ਬਲਦੇਵ ਰਾਜ, ਬਲਵਿੰਦਰ ਕੌਰ ਲੌਹੁਕੇ ਕਲਾਂ, ਪਿਆਰ ਕੌਰ ਸੰਤੂਵਾਲਾ,ਕਸ਼ਮੀਰ ਸਿੰਘ, ਬਲਦੇਵ ਸਿੰਘ ਫੌਜੀ, ਕਾਮਰੇਡ ਕੁਲਵੰਤ ਸਿੰਘ ਸ਼ਾਮਲ ਸਨ। -ਪੱਤਰ ਪ੍ਰੇਰਕ