ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 7 ਅਕਤੂਬਰ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਫੂਲ ਟਾਊਨ ਵਿਖੇ ਦਿ ਫੂਲ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਫੂਲ ਦੇ ਮੈਂਬਰਾਂ ਵੱਲੋਂ ਸਰਬ-ਸੰਮਤੀ ਨਾਲ ਜਗਤਾਰ ਸਿੰਘ ਫੂਲ ਨੂੰ ਪ੍ਰਧਾਨ ਅਤੇ ਮਨਦੀਪ ਯਾਦੀ ਸਿਧਾਣਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਸਹਿਕਾਰੀ ਸਭਾ ਦੀ ਚੋਣ ਵਿੱਚ ਵਿੱਚ ਸਰਬ-ਸੰਮਤੀ ਨਾਲ ਆਮ ਆਦਮੀ ਪਾਰਟੀ ਦੇ 11 ਮੈਂਬਰ ਬਿਨਾਂ ਮੁਕਾਬਲਾ ਚੁਣੇ ਗਏ ਸਨ।
ਦਰਸ਼ਨ ਸਿੰਘ ਸਿਧਾਣਾ ਨੇ ਦੱਸਿਆਂ ਕਿ ਇਸ ਸਮੇਂ ਫੂਲ ਸਹਿਕਾਰੀ ਸਭਾ ਦੇ 11 ਮੈਂਬਰ ਕ੍ਰਮਵਾਰ ਰਾਜ ਸਿੰਘ, ਭਜਨ ਕੌਰ, ਜਗਤਾਰ ਸਿੰਘ ਸਿਧਾਣਾ, ਚਮਕੌਰ ਸਿੰਘ, ਹਰਦੇਵ ਸਿੰਘ, ਭੁਪਿੰਦਰ ਸਿੰਘ,ਗੁਰਪਾਲ ਸਿੰਘ, ਮਨਦੀਪ ਸਿੰਘ, ਲਾਭ ਕੌਰ, ਜੋਗਿੰਦਰ ਸਿੰਘ ਸਿਧਾਣਾ ਸੁਖਮੰਦਰ ਸਿੰਘ ਆਦਿ ਹਾਜ਼ਰ ਸਨ । ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਹਿਕਾਰੀ ਸਭਾ ਦੇ ਪ੍ਰਧਾਨ ਜਗਤਾਰ ਸਿੰਘ ਫੂਲ ਤੇ ਮੀਤ ਪ੍ਰਧਾਨ ਮਨਦੀਪ ਯਾਦੀ ਸਿਧਾਣਾ ਨੂੰ ਫੁੱਲਾ ਦੇ ਹਾਰ ਪਾਕੇ ਸਨਮਾਨਿਤ ਕੀਤਾ ਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ।