ਭਾਈਰੂਪਾ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ ਸੇਲਬਰਾਹ ਵਿੱਚ ਪੁੱਜੇ ਲੋਕ ਸਭਾ ਮੈਂਬਰ ਫਰੀਦਕੋਟ ਮੁਹੰੰਮਦ ਸਦੀਕ ਵੱਲੋਂ ਸਕੂਲ ਦਾ ਮੈਗਜ਼ੀਨ ‘ਉੱਡਦੇ ਪਰਿੰਦੇ’ ਰਿਲੀਜ਼ ਕੀਤਾ ਗਿਆ। ਸਕੂਲ ਪ੍ਰਿੰਸੀਪਲ (ਸਟੇਟ ਐਵਾਰਡੀ) ਅਮਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਸਾਹਿਤ ਅਤੇ ਵੱਖ-ਵੱਖ ਭਾਸ਼ਾਵਾਂ ਸਬੰਧੀ ਰੁਚੀ ਪੈਦਾ ਕਰਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਹੱਥ ਲਿਖਤ ਰਚਨਾਵਾਂ ਨਾਲ ਇਹ ਮੈਗਜ਼ੀਨ ਤਿਆਰ ਕੀਤਾ ਗਿਆ। ਉਨ੍ਹਾ ਕਿਹਾ ਕਿ ਇਹੋ ਜਿਹੇ ਵਿਸ਼ੇਸ਼ ਉਪਰਾਲਿਆਂ ਸਦਕਾ ਹੀ ਵਿਦਿਆਰਥੀਆਂ ਦੀ ਅੰਦਰੂਨੀ ਕਲਾ ਉਜਾਗਰ ਹੁੰਦੀ ਹੈ। ਇਸ ਦੌਰਾਨ ਰਵੀ ਚੰਦ ਹਿੰਦੀ ਮਾਸਟਰ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਜੇ ਕੁਮਾਰ, ਲਖਵਿੰਦਰ ਸਿੰਘ, ਲਖਵੀਰ ਸਿੰਘ ਅਤੇ ਸਰਪੰਚ ਗੁਰਜੰਟ ਸਿੰਘ ਬਾਠ ਹਾਜ਼ਰ ਸਨ। -ਪੱਤਰ ਪ੍ਰੇਰਕ