ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 31 ਮਾਰਚ
ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਦੋ ਰੋਜ਼ਾ 62ਵੀਆਂ ਸਾਲਾਨਾ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਕਾਲਜ ਦੇ ਏਪੀਆਰਓ ਪ੍ਰੋ. ਗੁਰਪ੍ਰਵੇਸ਼ ਸਿੰਘ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਵਿਚ 30 ਤੋਂ 31 ਮਾਰਚ ਤੱਕ ‘ਉੱਡਣਾ ਸਿੱਖ’ ਸ. ਮਿਲਖਾ ਸਿੰਘ ਨੂੰ ਸਮਰਪਿਤ ਇਸ ਖੇਡ ਮੇਲੇ ਵਿਚ ਸੰਸਥਾ ਦੇ ਸਾਰੇ ਕਾਲਜਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਪਤੀ ਸਮਾਰੋਹ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਡਾ. ਬਹਾਦਰ ਸਿੰਘ, ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ, ਪ੍ਰੋ. ਜਸਵਿੰਦਰ ਕੌਰ ਅਤੇ ਲੈਕ. ਰੁਪਿੰਦਰ ਸਿੰਘ,ਪ੍ਰਿੰਸੀਪਲ ਡਾ. ਰਮਾ ਸ਼ਰਮਾ ਹਾਜ਼ਰ ਸਨ। ਕੁਲਵਿੰਦਰ ਕੌਰ ਤੇ ਰੁਪਿੰਦਰ ਸਿੰਘ ਵਧੀਆ ਖਿਡਾਰੀ ਐਲਾਨੇ ਗਏ। ਇਸੇ ਤਰ੍ਹਾਂ ਬੀਐੱਡ ਕਾਲਜ ਵਿੱਚੋਂ ਬਲਜਿੰਦਰ ਕੌਰ ਅਤੇ ਪ੍ਰਤਾਪ ਸਿੰਘ, ਸਕੂਲ ਵਿੱਚੋਂ ਪਲਕ ਤਾਇਲ ਅਤੇ ਗੁਰਦੀਪ ਸਿੰਘ ਵਧੀਆ ਖਿਡਾਰੀ ਐਲਾਨੇ ਗਏ। ਬੀ. ਫਾਰਮੇਸੀ ਕਾਲਜ ਵਿੱਚੋਂ ਮੀਨਾਕਸ਼ੀ ਅਤੇ ਪ੍ਰਰਾਗ, ਐੱਸਡੀ ਕਾਲਜ ਆਫ ਡੀ. ਫਾਰਮੇਸੀ ਵਿੱਚੋਂ ਜਸਪ੍ਰੀਤ ਕੌਰ ਅਤੇ ਅਨਮੋਲ ਯਾਦਵ ਵਧੀਆ ਖਿਡਾਰੀ ਐਲਾਨੇ ਗਏ। ਉਪ ਵੈਦ ਕੋਰਸ ਵਿਚੋਂ ਹਰਪ੍ਰੀਤ ਕੌਰ ਅਤੇ ਵਰਿੰਦਰ ਸਿੰਘ ਵਧੀਆ ਖਿਡਾਰੀ ਐਲਾਨੇ ਗਏ।