ਪੱਤਰ ਪ੍ਰੇਰਕ
ਮਹਿਲ ਕਲਾਂ, 17 ਅਕਤੂਬਰ
ਪਾਵਰਕੌਮ ਦੀ ਇਨਫ਼ੋਰਸਮੈਂਟ ਟੀਮ ਬਰਨਾਲਾ ਵੱਲੋਂ ਮਹਿਲ ਕਲਾਂ ਇਲਾਕੇ ’ਚ ਛਾਪਾ ਮਾਰ ਕੇ 24 ਘੰਟੇ ਵਾਲੀ ਘਰੇਲੂ ਬਿਜਲੀ ਲਾਈਨ ’ਤੇ ਚਲਦੀ ਖੇਤੀ ਮੋਟਰ ਫੜੀ ਹੈ। ਜਾਣਕਾਰੀ ਅਨੁਸਾਰ ਬਿਜਲੀ ਗਰਿੱਡ ਨੇੜੇ ਇੱਕ ਖੇਤ ਵਿੱਚ 24 ਘੰਟੇ ਵਾਲੀ ਬਿਜਲੀ ਲਾਈਨ ਤੋਂ ਮੋਟਰ ਚਲਾਈ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕੌਮ ਦੇ ਐਸਡੀਓ ਨਿਤਿਨ ਗਰਗ ਨੇ ਦੱਸਿਆ ਕਿ ਇਨਫ਼ੋਰਸਮੈਂਟ ਟੀਮ ਬਰਨਾਲਾ ਵੱਲੋਂ ਬਿਜਲੀ ਚੋਰੀ ਦੇ ਸਬੰਧ ਵਿੱਚ ਦਵਿੰਦਰਜੀਤ ਸਿੰਘ ਨੂੰ ਬਿਜਲੀ ਚੋਰੀ ਦੇ ਮਾਮਲੇ ’ਚ 2.99 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਪਿੰਡ ਦੀ ਸਰਪੰਚ ਦਾ ਪੁੱਤਰ ਅਤੇ ਉੱਘੇ ਕਾਂਗਰਸੀ ਆਗੂ ਦਾ ਭਰਾ ਹੈ।