ਬਲਜੀਤ ਸਿੰਘ
ਸਰਦੂਲਗੜ੍ਹ, 27 ਨਵੰਬਰ
ਆਪਣੀਆਂ ਮੰਗਾਂ ਲਈ ਧਰਨੇ ’ਤੇ ਬੈਠੀਆਂ ਆਸ਼ਾ ਵਰਕਰਾਂ ਨੇ ਇਥੇ ਘੱਗਰ ਦੇ ਪੁਲ ’ਤੇ ਧਰਨਾ ਲਗਾ ਕੇ ਕੌਮੀ ਮਾਰਗ ਜਾਮ ਕਰ ਦਿੱਤਾ। ਵੱਡੀ ਗਿਣਤੀ ’ਚ ਆਸ਼ਾ ਵਰਕਰਾਂ ਨੇ ਘੱਗਰ ਪੁੱਲ ’ਤੇ ਧਰਨਾ ਲਗਾਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੀਰਪਾਲ ਕੌਰ ਸਰਦੂਲਗੜ੍ਹ ਅਤੇ ਕਿਰਨਦੀਪ ਕੌਰ ਟਾਹਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਆਸ਼ਾ ਵਰਕਰਾ ਨੂੰ ਹਰਿਆਣਾ ਦੀ ਤਰਜ਼ ’ਤੇ ਭੱਤੇ ਦੇਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਵੀਰਪਾਲ ਕੌਰ ਦੂਲੇਵਾਲ, ਬਲਜੀਤ ਕੌਰ, ਜਸਵੀਰ ਕੌਰ ਫੱਤਾ, ਬਲਵਿੰਦਰ ਕੌਰ ਅਤੇ ਰੁਪਿੰਦਰ ਕੌਰ ਮੋਜੂਦ ਸਨ। ਜਾਮ ਲੱਗਣ ਕਾਰਨ ਮਾਨਸਾ-ਸਿਰਸਾ ਕੌਮੀ ਮਾਰਗ ਪੂਰੀ ਤਰਾਂ ਬੰਦ ਹੋ ਗਿਆਂ, ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧਰਨਾਕਾਰੀਆਂ ਨੇ 2 ਘੰਟੇ ਬਆਦ ਧਰਨਾ ਚੁੱਕ ਦਿੱਤਾ।