ਮਮਦੋਟ: ਮਾਨਵਤਾ ਸੇਵਾ ਤੇ ਲੋਕ ਭਲਾਈ ਕਾਰਜਾਂ ਨੂੰ ਸਮਰਪਿਤ ਸਰਬੱਤ ਦਾ ਭਲਾ ਟਰੱਸਟ ਮਮਦੋਟ ਵੱਲੋਂ ਇਸਦੇ ਸੰਸਥਾਪਕ ਐੱਸਪੀ ਸਿੰਘ ਓਬਰਾਏ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਮੈਡਮ ਅਮਰਜੀਤ ਕੌਰ ਛਾਬੜਾ ਮਹਿਲਾ ਵਿੰਗ ਦੇ ਨਿਰਦੇਸ਼ ਅਨੁਸਾਰ ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ। ਟਰੱਸਟ ਦੇ ਸਥਾਨਕ ਦਫਤਰ ਵਿੱਚ ਮਮਦੋਟ ਅਤੇ ਪੇਂਡੂ ਖੇਤਰ ਨਾਲ ਸਬੰਧਤ ਜਸਬੀਰ ਕੌਰ ਅਤੇ ਸਰਬਜੀਤ ਕੌਰ ਸਮੇਤ ਕਰੀਬ ਅੱਧਾ ਦਰਜਨ ਵਿਧਵਾ ਔਰਤਾਂ ਨੂੰ ਇੱਕ ਮਹੀਨੇ ਦੀ ਪੈਨਸ਼ਨ ਦੇ ਚੈੱਕ ਟਰੱਸਟ ਦੇ ਮੈਂਬਰਾਂ ਵੱਲੋਂ ਤਕਸੀਮ ਕੀਤੇ ਗਏ। ਉਨ੍ਹਾਂ ਨੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਕਿ ਟਰੱਸਟ ਦੀ ਇਸ ਯੋਜਨਾ ਦਾ ਲਾਭ ਲੈਣ ਲਈ ਉਹ ਆਪਣੇ ਫਾਰਮ ਭਰ ਕੇ ਮਮਦੋਟ ਦਫਤਰ ਵਿਖੇ ਜਮ੍ਹਾ ਕਰਾਉਣ। -ਪੱਤਰ ਪ੍ਰੇਰਕ