ਭਗਤਾ ਭਾਈ: ਵਿਵੇਕ ਆਸ਼ਰਮ ਜਲਾਲ ਵਿੱਚ ਧਾਰਮਿਕ ਸਮਾਗਮ ਦੌਰਾਨ ਬ੍ਰਹਮਲੀਨ ਸੰਤ ਕਰਨੈਲ ਦਾਸ ਜਲਾਲ ਵਾਲਿਆਂ ਵਲੋਂ ਸਥਾਪਿਤ ‘ਵਿਵੇਕ ਪੰਥ’ ਦੀ ਵਿਧੀ ਅਨੁਸਾਰ ਸਵਾਮੀ ਬ੍ਰਹਮ ਮੁਨੀ ਜਲਾਲ ਨੇ ਸੰਤ ਗੰਗਾ ਰਾਮ ਨੂੰ ਪਗੜੀ ਦੀ ਰਸਮ ਕਰ ਕੇ ਆਸ਼ਰਮ ਦਾ ਮੁਖੀ ਐਲਾਨਿਆ। ਇਸ ਮੌਕੇ ਸੁਆਮੀ ਬ੍ਰਹਮ ਮੁਨੀ, ਸਵਾਮੀ ਬ੍ਰਹਮ ਦੇਵ ਗੰਗਾਨਗਰ ਤੇ ਸੰਤ ਅਨੰਤਾ ਨੰਦ ਮੋਹਨਪੁਰੇ ਵਾਲਿਆਂ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਸੰਤ ਗੰਗਾ ਰਾਮ ਨੇ ਸਮਾਗਮ ‘ਚ ਪਹੁੰਚੀਆਂ ਸ਼ਖਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ