ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 3 ਸਤੰਬਰ
ਸਿਰਜਣਾ ਤੇ ਸੰਵਾਦ ਸਾਹਿਤ ਸਭਾ ਬਰਨਾਲਾ ਵੱਲੋਂ ਭਾਸ਼ਾ ਵਿਭਾਗ ਦਫਤਰ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਐੱਸਡੀ ਕਾਲਜ ਆਫ਼ ਐਜੂਕੇਸ਼ਨ ਵਿੱਚ ਕਰਵਾਇਆ ਗਿਆ। ਇਸ ਮੌਕੇ ਕਵਿੱਤਰੀ ਅਤੇ ਅਧਿਆਪਕਾ ਅੰਜਨਾ ਮੈਨਨ ਦੁਆਰਾ ਸੰਪਾਦਿਤ ਸਾਂਝਾ ਕਾਵਿ- ਸੰਗ੍ਰਹਿ ਪੈੜਾਂ ਦੇ ਪੈਂਡੇ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਓਮ ਪ੍ਰਕਾਸ਼ ਗਾਸੋ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਉੱਘੇ ਲਿਖਾਰੀ ਪ੍ਰੋ. ਰਵਿੰਦਰ ਭੱਠਲ, ਐੱਸ ਨਸੀਮ, ਕਵਿਤਰੀ ਮਨਜੀਤ ਇੰਦਰਾ ਅਤੇ ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਗੁਰਮ ਸ਼ਾਮਲ ਹੋਏ। ਕਵਿੱਤਰੀ ਮਨਜੀਤ ਇੰਦਰਾ ਨੇ ਕਿਤਾਬ ਦੀ ਘੁੰਢ ਚੁਕਾਈ ਦੀ ਰਸਮ ਅਦਾ ਕੀਤੀ। ਸਮਾਗਮ ਵਿੱਚ ਕਿਤਾਬ ਦੇ ਮੁੱਖ ਬੁਲਾਰੇ ਹਰਬੰਸ ਮਾਲਵਾ, ਡਾ. ਤੇਜਾ ਸਿੰਘ ਤਿਲਕ, ਤੇਜਿੰਦਰ ਚੰਡੋਹਕ ਵੱਲੋਂ ਕਿਤਾਬ ਵਿੱਚ ਸ਼ਾਮਲ 42 ਕਵੀਆਂ ਦੀਆਂ ਰਚਨਾਵਾਂ, ਉਨਾਂ ਦੇ ਵਿਸ਼ੇ, ਲਿਖਣ ਸੈਲੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਦੀ ਪ੍ਰਧਾਨਗੀ ਕਰਦਿਆਂ ਸ਼੍ਰੋਮਣੀ ਸਾਹਿਤਕਾਰ ਸਾਹਿਤ ਓਮ ਪ੍ਰਕਾਸ਼ ਗਾਸੋ ਨੇ ਕੀਤੀ। ਹਰਬੰਸ ਮਾਲਵਾ ਨੇ ਪੁਸਤਕ ਨਾਲ ਸਬੰਧਤ ਪਰਚਾ ਪੜ੍ਹਿਆ।