ਭਗਤਾ ਭਾਈ: ਬੀ.ਐਚ.ਸੀ. ਭਗਤਾ ਭਾਈ ਵਿੱਚ ਹਰਿਆਲੀ ਪੈਦਾ ਕਰਨ ਵਾਸਤੇ ਚਲ ਰਹੀਆਂ ਸਰਗਰਮੀਆਂ ਤਹਿਤ ਸਾਹਿਤ ਸਭਾ ਭਗਤਾ ਭਾਈ ਅਤੇ ਜਮਹੂਰੀ ਅਧਿਕਾਰ ਸਭਾ ਇਕਾਈ ਭਗਤਾ ਭਾਈ ਦੇ ਨੁਮਾਇੰਦਿਆਂ ਡਾਇਰੈਕਟਰ ਸਰਬਪਾਲ ਸ਼ਰਮਾ, ਅੰਮ੍ਰਿਤਪਾਲ ਕਲੇਰ, ਗੁਰਦਰਸ਼ਨ ਸਿੰਘ ਲੁੱਧੜ, ਗੁਰਵਿੰਦਰ ਮਾਨ, ਮਾ. ਸੁਰਜੀਤ ਸਿੰਘ ਭਗਤਾ, ਰਵੀ ਸਿੰਘ, ਦਰਸ਼ਨ ਸਿੰਘ ਬਾਜਾਖਾਨਾ ਅਤੇ ਸੰਦੀਪ ਸਿੰਘ ਭਗਤਾ ਵੱਲੋਂ ਬੂਟੇ ਲਗਾਏ ਗਏ। ਇਸ ਮੌਕੇ ਅਨੰਦ ਸਾਗਰ ਅਕੈਡਮੀ ਦੇ ਡਾਇਰੈਕਟਰ ਸਰਬਪਾਲ ਸ਼ਰਮਾ ਨੇ ਦੱਸਿਆ ਕਿ ਇਸ ਮਿਸ਼ਨ ਦਾ ਮੁੱਖ ਉਦੇਸ਼ ਸਿਹਤ ਤੇ ਤੰਦਰੁਸਤੀ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਤੇ ਉਨ੍ਹਾਂ ਦੀ ਦੇਖਭਾਲ ਕਰਨਾ ਹੈ। -ਪੱਤਰ ਪ੍ਰੇਰਕ