ਪੱਤਰ ਪ੍ਰੇਰਕ
ਤਲਵੰਡੀ ਸਾਬੋ 23 ਫਰਵਰੀ
ਕਿਸਾਨ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਫਿਲਮੀ ਅਦਾਕਾਰ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਜੋ ਕਿ ਪਿਛਲੇ ਦਿਨੀ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਹਨ, ਨੂੰ ਸ਼ਰਧਾਂਜਲੀ ਦੇਣ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੇ ਅੱਜ ਸ਼ਾਮ ਇੱਥੇ ਇੱਕ ਕੇਸਰੀ ਮਾਰਚ ਕੀਤਾ ਅਤੇ ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕੀਤੀ। ਸਿੱਖ ਜਥੇਬੰਦੀਆਂ ਤੇ ਸੰਗਤਾਂ ਪਹਿਲਾਂ ਸਥਾਨਕ ਪੁਰਾਣਾ ਬੱਸ ਅੱਡਾ ਵਿੱਚ ਇਕੱਠੀਆਂ ਹੋਈਆਂ, ਜਿਥੋਂ ਖਾਲਸਾ ਪੰਥ ਦੇ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਕੇਸਰੀ ਮਾਰਚ ਸ਼ੁਰੂ ਹੋਇਆ ਜੋ ਵਾਪਸ ਪੁਰਾਣੇ ਬੱਸ ਅੱਡੇ ਆ ਕੇ ਸਮਾਪਤ ਹੋਇਆ।