ਲੰਬੀ: ਤੋੜ-ਵਿਛੋੜੇ ਦੇ ਬਾਵਜੂਦ ਅੱਜ ਅਕਾਲੀ ਦਲ ਦਾ ਭਾਜਪਾ ਨਾਲ ਮੋਹ ਜਾਗ ਪਿਆ। ਅੱਜ ਲੰਬੀ ’ਚ ਭਾਜਪਾ ਚੋਣ ਦਫ਼ਤਰ ਦੀ ਛੱਤ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਕਰੀਬ ਅੱਧੀ ਦਰਜਨ ਉੱਚੇ-ਉੱਚੇ ਝੰਡੇ ਲੱਗੇ ਵਿਖਾਈ ਦਿੱਤੇ, ਜਿਸ ਨਾਲ ਨਵੀਂ ਚਰਚਾ ਛਿੜ ਗਈ ਹੈ। ਰਾਹਗੀਰ ਰੁਕ-ਰੁਕ ਫੋਟੋਆਂ ਖਿੱਚਣ ਲੱਗ ਪਏ। ਕੁਝ ਲੋਕ ਤਾਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਭਾਜਪਾ ਦਫ਼ਤਰ ’ਤੇ ਅਕਾਲੀ ਦਲ ਝੰਡਿਆਂ ਤੋਂ ਭਾਜਪਾ ਅਤੇ ਅਕਾਲੀਆਂ ਦਾ ਅੰਦਰੂਨੀ ਰਲੇਵਾਂ ਹੋਣ ਦਾ ਖਦਸ਼ਾ ਜ਼ਾਹਿਰ ਲੱਗ ਪਏ। ਭਾਜਪਾ ਚੋਣ ਦਫ਼ਤਰ ਦੇ ਇੰਚਾਰਚ ਕਾਰਜ ਸਿੰਘ ਮਿੱਡਾ ਨੇ ਕਿਹਾ ਕਿ ਕੱਲ੍ਹ ਰਾਤ ਦਫ਼ਤਰ ਬੰਦ ਕਰਨ ਤੱਕ ਇੱਥੇ ਛੱਤ ’ਤੇ ਅਕਾਲੀ ਦਲ ਦਾ ਕੋਈ ਝੰਡਾ ਨਹੀਂ ਸੀ। ਪਤਾ ਨਹੀਂ, ਬੀਤੀ ਰਾਤ ਕੌਣ ਚੋਣ ਦਫ਼ਤਰ ਦੀ ਛੱਤ ’ਤੇ ਸ਼ਰਾਰਤ ਨਾਲ ਅਕਾਲੀ ਦਲ ਦੇ ਝੰਡੇ ਲਗਾ ਗਿਆ। ਉਨ੍ਹਾਂ ਕਿਹਾ ਕਿ ਲੰਬੀ ’ਚ ਚੋਣ ਦਫ਼ਤਰ ਖਾਤਰ ਦੁਕਾਨ ਕਿਰਾਏ ’ਤੇ ਲਈ ਹੈ। ਬਾਅਦ ਵਿੱਚ ਦਫ਼ਤਰ ਇੰਚਾਰਜ ਨੇ ਦੁਕਾਨ ਦੀ ਛੱਤ ’ਤੇ ਕਿਸੇ ਨੂੰ ਚੜ੍ਹਾ ਕੇ ਅਕਾਲੀ ਦਲ ਦੇ ਝੰਡੇ ਉਤਰਵਾਏ। -ਇਕਬਾਲ ਿੰਘ ਸ਼ਾਂਤ