ਪੱਤਰ ਪ੍ਰੇਰਕ
ਰੂੜੇਕੇ ਕਲਾਂ, 14 ਮਾਰਚ
ਰੁਪਿੰਦਰ ਕੌਰ ਨੇ ਥਾਣਾ ਰੂੜੇਕੇ ਕਲਾਂ ਦਾ ਅਹੁਦਾ ਸੰਭਾਲ ਲਿਆ ਹੈ। ਉਹ ਥਾਣਾ ਰੂੜੇਕੇ ਕਲਾਂ ਦੇ ਪਹਿਲੇ ਮਹਿਲਾ ਮੁਖੀ ਹਨ ਅਤੇ ਥਾਣਾ ਸਦਰ ਬਰਨਾਲਾ ਤੋਂ ਬਦਲ ਕੇ ਇੱਥੇ ਆਏ ਹਨ। ਰੁਪਿੰਦਰ ਕੌਰ ਨੇ ਕਿਹਾ ਕਿ ਉਹ ਇਲਾਕੇ ਵਿੱਚ ਅਮਨ ਕਨੂੰਨ ਬਹਾਲ ਰੱਖਣ ਨੂੰ ਪਹਿਲ ਦੇਣਗੇ। ਉਨ੍ਹਾਂ ਇਲਾਕਾ ਵਾਸੀਆਂ , ਕਲੱਬਾਂ, ਪੰਚਾਇਤਾਂ ਆਦਿ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਨੂੰ ਸਹਿਯੋਗ ਦੇਣ ਅਤੇ ਚੋਣਾਂ ਦੇ ਮੱਦੇਨਜ਼ਰ ਆਪਣਾ ਅਸਲਾ ਥਾਣੇ ਵਿੱਚ ਜਮ੍ਹਾਂ ਕਰਵਾ ਦੇਣ।