ਪੱਤਰ ਪ੍ਰੇਰਕ
ਜ਼ੀਰਾ, 2 ਦਸੰਬਰ
ਪਿੰਡ ਢੰਡੀਆਂ ਨਜ਼ਦੀਕ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਲੁਟੇਰਿਆਂ ਨੇ 80 ਹਜ਼ਾਰ ਰੁਪਏ ਲੁੱਟ ਲਏ। ਥਾਣਾ ਸਦਰ ਜ਼ੀਰਾ ਅਨੁਸਾਰ ਦੇਸਰਾਜ ਸਿੰਘ ਵਾਸੀ ਫਤਹਿਗੜ੍ਹ ਸੀਕਰੀ ਉੱਤਰ ਪ੍ਰਦੇਸ਼ ਭਾਰਤ ਫਾਇਨਾਂਸ ਲਿਮਟਿਡ ਬ੍ਰਾਂਚ ਜ਼ੀਰਾ ਵਿੱਚ ਫੀਲਡ ਮੈਨੇਜਰ ਹੈ, ਉਹ ਆਪਣੇ ਸਾਥੀ ਮੁਹੰਮਦ ਤਾਹਿਰ ਨਾਲ ਮੋਟਰਸਾਈਕਲ ’ਤੇ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰਕੇ ਵਾਪਸ ਜ਼ੀਰੇ ਆ ਰਿਹਾ ਸੀ ਕਿ ਰਾਹ ’ਚ ਕੁਝ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਅੱਗੇ ਆਪਣੀ ਗੱਡੀ ਲਾ ਕੇ ਪਿਸਤੌਲ ਦੀ ਨੋਕ ’ਤੇ 80 ਹਜ਼ਾਰ ਰੁਪਏ ਨਗਦ, ਇੱਕ ਟੈਬ ਅਤੇ ਬਾਇਓਮੈਟ੍ਰਿਕ ਕਿੱਟ ਖੋਹ ਲਈ। ਜ਼ੀਰਾ ਪੁਲੀਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।