ਪੱਤਰ ਪ੍ਰੇਰਕ
ਦੋਦਾ, 30 ਜੂਨ
ਸੰਗਰੂਰ ਜ਼ਿਮਨੀ ਚੋਣ ਵਿੱਚ ਸਿਰਮਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਹਮਾਇਤੀਆਂ ਦੇ ਸਹਿਯੋਗ ਨਾਲ ਅੱਜ ਦੋਦਾ ਤੋਂ ਰੋਡ ਸ਼ੋਅ ਕੱਢਿਆ ਗਿਆ। ਦੋਦਾ ਤੋਂ ਸ਼ੁਰੂ ਹੋ ਕੇ ਇਹ ਰੋਡ ਸ਼ੋਅ ਲੁਹਾਰਾ, ਬੁੱਟਰ ਸ਼ਰੀਹ, ਛੱਤਿਆਣਾ, ਸਾਹਿਬ ਚੰਦ, ਚੋਟੀਆਂ, ਕੋਟਭਾਈ, ਭਾਰੂ, ਹੁਸਨਰ, ਬੁੱਟਰ ਬਖੂਹਾ, ਮਧੀਰ, ਰੁਖਾਲਾ, ਸ਼ੇਖ, ਸਮਾਘ, ਮਨੀਆਂਵਾਲਾ, ਸੁਖਨਾ ਅਬਲੂ ਆਦਿ ਪਿੰਡ ਵਿੱਚੋਂ ਲੰਘਿਆ। ਇਸ ਮੌਕੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਸਮੁੱਚੇ ਪੰਜਾਬੀਆਂ ਦੀ ਜਿੱਤ ਹੈ। ਉਨ੍ਹਾਂ ਨੇ ਜਿੱਤ ਲਈ ਹਰ ਵਰਗ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰ੍ਰੀ ਮਾਨ ਪਾਰਲੀਮੈਂਟ ਵਿਚ ਜਾ ਕੇ ਪੰਜਾਬ ਦੇ ਮਸਲੇ ੳਠਾਉਣਗੇ। ਦੋਦਾ ਤੋਂ ਰਵਾਨਗੀ ਮੌਕੇ ਕਾਰਜਕਾਰੀ ਪ੍ਰਧਾਨ ਬਲਦੇਵ ਸਿੰਘ ਵੜਿੰਗ, ਜਤਿੰਦਰ ਸਿੰਘ ਥਿੰਦ, ਦਵਿੰਦਰ ਸਿੰਘ ਸੇਖੋਂ, ਬੂਟਾ ਸਿੰਘ ਖਾਲਸਾ, ਜਗਸੀਰ ਸਿੰਘ ਜੱਗਾ, ਗੁਰਦਾਸ ਸਿੰਘ ਦੋਦਾ ਆਦਿ ਹਾਜ਼ਰ ਸਨ।