ਪੱਖੋ ਕੈਂਚੀਆਂ: ਨੇੜਲੇ ਪਿੰਡ ਪੱਖੋਕੇ ਦੀ ਦਾਣਾ ਮੰਡੀ ਦੇ ਨਵੀਨੀਕਰਨ ਦੇ ਕੰਮ ਦਾ ਨਿਰੀਖਣ ਅੱਜ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਜਸਪਾਲ ਸਿੰਘ ਬੁੱਟਰ ਦੀ ਅਗਵਾਈ ਵਿਚ ਜੇਈ ਬਹਾਦਰ ਸਿੰਘ, ਸੁਪਰਵਾਈਜ਼ਰ ਭਜਨ ਸਿੰਘ ਆਦਿ ਟੀਮ ਵਲੋਂ ਕੀਤਾ ਗਿਆ। ਟੀਮ ਵੱਲੋਂ ਪੰਚਾਇਤ ਦੀ ਅਗਵਾਈ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ’ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਜਲਦ ਹੀ ਪਿੰਡ ਦੇ ਕਿਸਾਨਾਂ ਨੂੰ ਨਵੀਂ ਦਾਣਾ ਮੰਡੀ ਸਪੁਰਦ ਕੀਤੀ ਜਾਵੇਗੀ। ਸਰਪੰਚ ਹਰਜਿੰਦਰ ਸਿੰਘ ਅਤੇ ਯੂਥ ਆਗੂ ਨਾਇਬ ਸਿੰਘ ਖੂਹ ਵਾਲਾ ਨੇ ਕਿਹਾ ਕਿ ਮਾਰਕੀਟ ਕਮੇਟੀ ਚੇਅਰਮੈਨ ਬਾਬੂ ਅਜੈ ਕੁਮਾਰ ਦੇ ਯਤਨਾਂ ਸਦਕਾ 43 ਲੱਖ ਦੀ ਲਾਗਤ ਨਾਲ ਇਹ ਮੰਡੀ ਤਿਆਰ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ