ਜਸਵੰਤ ਜੱਸ
ਫ਼ਰੀਦਕੋਟ, 3 ਫ਼ਰਵਰੀ
ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਲਈ ਨਿਯੁਕਤ ਜਨਰਲ ਨਿਗਰਾਨ ਸੁਖ ਲਾਲ ਭਾਰਤੀ ਆਈ.ਏ.ਐਸ, ਖਰਚਾ ਨਿਗਰਾਨ ਗਨੇਸ਼ ਚੰਦਰਾ ਯਾਦਵ ਆਈ.ਆਰ.ਐਸ ਅਤੇ ਪੁਲੀਸ ਨਿਗਰਾਨ ਸਵੱਪਨ ਸਰਕਾਰ ਆਈ.ਪੀ.ਐਸ. ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਵਿੱਚ ਕੀਤੇ ਗਏ ਚੋਣਾਂ ਨਾਲ ਸਬੰਧਤ ਸਾਰੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਜ਼ਿਲ੍ਹਾ ਚੋਣ ਅਫਸਰ ਹਰਬੀਰ ਸਿੰਘ ਸਮੇਤ ਸਮੂਹ ਵਧੀਕ ਜ਼ਿਲ੍ਹਾ ਚੋਣ ਅਫ਼ਸਰਾਂ, ਸਬੰਧਤ ਰਿਟਰਨਿੰਗ ਅਫਸਰਾਂ ਤੇ ਵੱਖ-ਵੱਖ ਟੀਮਾਂ ਦੇ ਨੋਡਲ ਅਫ਼ਸਰਾਂ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
ਮਾਨਸਾ (ਪੱਤਰ ਪ੍ਰੇਰਕ): ਚੋਣ ਅਮਲ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਨੇਪਰੇ ਚੜ੍ਹਾਉਣ ਲਈ ਤਾਇਨਾਤ ਕੀਤੇ ਆਬਜ਼ਰਵਰ ਅੱਜ ਮਾਨਸਾ ਪੁੱਜ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਨੇ ਇਹ ਜਾਣਕਾਰੀ ਦਿੱਤੀ। ਜਨਰਲ ਆਬਜ਼ਰਵਰ ਵਜੋਂ ਚੰਦਰੇਸ਼ ਕੁਮਾਰ (ਆਈਏਐੱਸ), ਖਰਚਾ ਆਬਜ਼ਰਵਰ ਵਜੋਂ ਮੁਹੰਮਦ ਸਲੀਕ ਪਰਵੇਜ਼ (ਆਈਆਰਐਸ) ਅਤੇ ਪੁਲੀਸ ਆਬਜ਼ਰਵਰ ਵਜੋਂ ਅਮਿਤ ਚੰਦਰਾ (ਆਈਪੀਐਸ) ਨੂੰ ਲਗਾਇਆ ਗਿਆ ਹੈ।
ਬਰਨਾਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਬਰਨਾਲਾ ਦੇ 3 ਵਿਧਾਨ ਸਭਾ ਚੋਣ ਹਲਕਿਆਂ ਬਰਨਾਲਾ, ਭਦੌੜ ਤੇ ਮਹਿਲ ਕਲਾਂ ਲਈ ਤਾਇਨਾਤ ਕੀਤੇ ਗਏ 2 ਜਨਰਲ , 2 ਖ਼ਰਚਾ ਤੇ 1 ਪੁਲੀਸ ਅਬਜ਼ਰਵਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਸੌਰਭ ਰਾਜ, ਐਸਐਸਪੀ ਅਲਕਾ ਮੀਨਾ, ਰਿਟਰਨਿੰਗ ਅਫ਼ਸਰ ਅਮਿਤ ਬੈਂਬੀ, ਵਰਜੀਤ ਵਾਲੀਆ ਤੇ ਸਿਮਰਪ੍ਰੀਤ ਕੌਰ ਨੇ ਹਿੱਸਾ ਲਿਆ।