ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 3 ਜੂਨ
ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਵਿੱਚ 20 ਪੰਜਾਬ ਬਟਾਲੀਅਨ ਬਠਿੰਡਾ ਦੇ ਸਹਿਯੋਗ ਨਾਲ ਐੱਨ.ਸੀ.ਸੀ. ਵਿਭਾਗ ਵੱਲੋਂ ਕੈਪਟਨ ਕੰਵਰਜੀਤ ਸਿੰਘ ਦੀ ਰਹਿਨੁਮਾਈ ਵਿੱਚ ਇਲਾਕੇ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਪਿੰਡ ਮਹਿਰਾਜ ਦੇ ਸ਼ਹੀਦ ਮੱਖਣ ਸਿੰਘ ਦੇ ਸਪੁੱਤਰ ਬਲਜੀਤ ਸਿੰਘ, ਸ਼ਹੀਦ ਮਹਿੰਦਰ ਸਿੰਘ ਦੇ ਪੁੱਤਰ ਖੁਸ਼ਵਾਸ ਸਿੰਘ, ਪਿੰਡ ਗੰਗਾ ਤੋਂ ਸ਼ਹੀਦ ਜਰਨੈਲ ਸਿੰਘ ਦੇ ਭਤੀਜੇ ਗੁਰਪ੍ਰੀਤ ਸਿੰਘ ਅਤੇ ਪਿੰਡ ਭਾਈਰੂਪਾ ਦੇ ਜੋਗਿੰਦਰ ਸਿੰਘ ਦੇ ਪਿਤਾ ਅਜਮੇਰ ਸਿੰਘ ਨੂੰ ਸ਼ਹਾਦਤ ਲਈ ਸਨਮਾਨਿਤ ਕੀਤਾ ਗਿਆ।