ਪੱਤਰ ਪ੍ਰੇਰਕ
ਰਤੀਆ, 29 ਜਨਵਰੀ
ਉਪ ਮੰਡਲ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਵਿਧਾਇਕ ਵਿਨੋਦ ਭਿਆਣਾ ਅਤੇ ਐੱਸਡੀਐੱਮ ਜਗਦੀਸ਼ ਚੰਦਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਮਾਂ ਕੀ ਰਸੋਈ, ਗਊਸ਼ਾਲਾਵਾਂ, ਲੋਕ ਚੇਤਨਾ ਮੰਚ ਹਰਿਆਣਾ, ਸਰਬ ਸਮਾਜ ਸਭਾ, ਅਗਰਵਾਲ ਸਭਾ, ਕਲਗੀਧਰ ਸੇਵਾ ਸੁਸਾਇਟੀ, ਲਾਇਨਜ਼ ਕਲੱਬ, ਰੋਟਰੀ ਕਲੱਬ, ਗੁਰਦੁਆਰਾ ਪ੍ਰਬੰਧਕ ਸਭਾਵਾਂ, ਜੈਨ ਸਭਾ, ਮੀਡੀਆ ਕਲੱਬ, ਪ੍ਰੈਸ ਕਲੱਬ ਅਤੇ ਵੈਲਫੇਅਰ ਸੁਸਾਇਟੀ ਰਤੀਆ ਨੂੰ ਉਨ੍ਹਾਂ ਦੇ ਜ਼ਿਕਰਯੋਗ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ। ਲੋਕ ਚੇਤਨਾ ਮੰਚ ਦੇ ਚੇਅਰਮੈਨ ਡਾਕਟਰ ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਉਹ ਆਜ਼ਾਦੀ ਘੁਲਾਟੀਆਂ ਅਤੇ ਰਤੀਆ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਨਮਾਨ ਅਤੇ ਇਸ ਨੇਕ ਕਾਰਜ ਲਈ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ।