ਨਿੱਜੀ ਪੱਤਰ ਪ੍ਰੇਰਕ
ਮੋਗਾ, 4 ਅਪਰੈਲ
ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵਲੋਂ ਸੁਤੰਤਰਤਾ ਸੰਗਰਾਮੀ ਭਵਨ ਵਿੱਚ ਸਾਹਿਤਕ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਰਹਿ ਰਹੇ ਪੰਜ ਪੰਜਾਬੀ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਗੁਰਦੇਵ ਸਿੰਘ ਦਰਦੀ ਦੇ ਕੌਮੀ ਭਾਵਨਾ ਨਾਲ ਲਬਰੇਜ਼ ਗੀਤ ਨਾਲ ਹੋਈ। ਗੀਤਕਾਰ ਦਰਸ਼ਨ ਦੋਸਾਂਝ ਦੇ ਗੀਤ ਨੇ ਮਾਹੌਲ ਨੂੰ ਕਾਵਿਕ ਰੰਗਣ ਦੇ ਦਿੱਤੀ। ਜ਼ਿਲ੍ਹਾ ਭਾਸ਼ਾ ਅਫਸਰ ਮੋਗਾ ਡਾ. ਅਜੀਤਪਾਲ ਦੀ ਗ਼ਜ਼ਲ ਨੇ ਸਮਾਗਮ ਨੂੰ ਸ਼ੁਰੂਆਤੀ ਦੌਰ ਵਿਚ ਹੀ ਸਿਖਰ ’ਤੇ ਪਹੁੰਚਾ ਦਿੱਤਾ। ਇਸ ਮੌਕੇ ਸੋਨੀ ਮੋਗਾ, ਸੁਰਜੀਤ ਸਿੰਘ ਕਾਉਂਕੇ, ਲਾਲ ਸਿੰਘ ਸੁਲਹਾਣੀ, ਜਗੀਰ ਖੋਖਰ, ਸ਼ਾਇਰ ਅਸ਼ੋਕ ਚੁਟਾਨੀ, ਬੇਅੰਤ ਕੌਰ ਗਿੱਲ, ਦਿਲਬਾਗ ਸਿੰਘ ਬੁੱਕਣਵਾਲਾ, ਨਰਿੰਦਰ ਰੋਹੀ, ਪਿਆਰਾ ਸਿੰਘ ਚਹਿਲ ਤੇ ਦੀਪ ਜ਼ੀਰਵੀ ਨੇ ਆਪਣੀਆਂ ਕਾਵਿ ਰਚਨਾਵਾਂ ਸਾਂਝੀਆਂ ਕੀਤੀਆਂ। ਪ੍ਰਿੰਸੀਪਲ ਦਿਲਜੀਤ ਕੌਰ ਹਠੂਰ, ਅਮਨਦੀਪ ਕੌਰ ਹਾਕਮ ਵਾਲਾ, ਗੁਰਦੀਪ ਸਿੰਘ ਜਗਰਾਓਂ, ਬਲਜਿੰਦਰ ਕੌਰ ਕਲਸੀ, ਰੀਤ ਕਲਸੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।