ਸ਼ਹਿਣਾ: ਲਾਗਲੇ ਪਿੰਡ ਜੋਧਪੁਰ ਦੇ ਐੱਨਆਰਆਈਜ਼ ਵੱਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕਾਈ ਇਕਾਈ ਨੂੰ ਟਿਕਰੀ ਬਾਰਡਰ ’ਤੇ ਕਮਰਾ ਬਣਾਉਣ ਲਈ ਸਹਾਇਤਾ ਰਾਸ਼ੀ ਭੇਜੀ ਗਈ ਹੈ ਅਤੇ ਜੱਥਬੰਦੀ ਵੱਲੋਂ ਰਾਸ਼ੀ ਭੇਜਣ ਵਾਲੇ ਐੱਨਆਰਆਈ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਹੈ। ਭਾਕਿਯੂ ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਹਰਮੰਡਲ ਸਿੰਘ ਜੋਧਪੁਰ ਨੇ ਦੱਸਿਆ ਕਿ ਦਿੱਲੀ ਮੋਰਚੇ ‘ਤੇ ਬੈਠੇ ਪਿੰਡ ਇਕਾਈ ਜੋਧਪੁਰ ਦੇ ਕਿਸਾਨਾਂ ਦੀ ਸਹੂਲਤ ਲਈ ਪਿੰਡ ਦੇ ਐੱਨਆਰਆਈ ਹਰਭਜਨ ਸਿੰਘ ਕੈਨੇਡਾ, ਹਰਜੋਤ ਸਿੰਘ ਕੈਨੇਡਾ, ਉਪਕਾਰ ਕੈਨੇਡਾ, ਜੱਸੂ ਕੈਨੇਡਾ, ਸੋਨੀ ਆਸਟਰੇਲੀਆਂ, ਲੱਖੀ ਆਸਟਰੇਲੀਆਂ, ਬਲਵੰਤ ਆਸਟਰੇਲੀਆਂ, ਰਣਪ੍ਰੀਤ ਆਸਟਰੇਲੀਆ, ਅਮਰਜੀਤ ਸਿੰਘ ਈਨਾ ਸਵੀਡਨ, ਪ੍ਰਗਟ ਸਿੰਘ ਜੋਧਪੁਰੀ ਬੈਲਜ਼ੀਅਮ, ਸੋਨੀ ਮਨੀਲਾ ਅਤੇ ਸੁੱਖੀ ਨਿਊਜ਼ੀਲੈਂਡ ਨੇ ਸਹਾਇਤਾ ਭੇਜੀ ਹੈ। -ਪੱਤਰ ਪ੍ਰੇਰਕ