ਪੱਤਰ ਪ੍ਰੇਰਕ
ਤਪਾ ਮੰਡੀ, 23 ਸਤੰਬਰ
ਸਹਿਕਾਰੀ ਖੇਤੀਬਾੜੀ ਸਭਾ ਪਿੰਡ ਦਰਾਜ ਦੀ ਮੀਟਿੰਗ ਸਭਾ ਦੇ ਪ੍ਰਧਾਨ ਹਰਪਾਲ ਸਿੰਘ ਦੀ ਅਗਵਾਈ ਹੇਠ ਹੋਈ । ਸਭਾ ਦੇ ਸਕੱਤਰ ਹਰਜੀਤ ਸਿੰਘ ਵੱਲੋਂ ਮੀਟਿੰਗ ਦਾ ਏਜੰਡਾ ਜਿਸ ਵਿਚ ਸਭਾ ਦੇ ਪ੍ਰਧਾਨ ਹਰਪਾਲ ਸਿੰਘ ਵੱਲੋਂ ਘਰੇਲੂ ਰੁਝੇਵਿਆਂ ਅਤੇ ਵਿਦੇਸ਼ ਜਾਣ ਕਾਰਨ ਸਵੈ ਇੱਛਾ ਨਾਲ ਦਿੱਤੇ ਅਸਤੀਫੇ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਬੰਧਕ ਕਮੇਟੀ ਅਤੇ ਮੀਤ ਪ੍ਰਧਾਨ ਨੂੰ ਆਪਣੇ ਅਧਿਕਾਰ ਦੇਣ ’ਤੇ ਸਰਬਸੰਮਤੀ ਨਾਲ ਅਸਤੀਫ਼ਾ ਪ੍ਰਵਾਨ ਕੀਤਾ ਗਿਆ । ਇਸ ਮੀਟਿੰਗ ਵਿਚ ਜਸਪ੍ਰੀਤ ਸਿੰਘ, ਬਲਵੀਰ ਕੌਰ, ਅਵਤਾਰ ਸਿੰਘ, ਮਨਜੀਤ ਕੌਰ, ਮੇਜਰ ਸਿੰਘ ਅਤੇ ਹਰਜਿੰਦਰ ਸਿੰਘ ਮੈਂਬਰ ਹਾਜ਼ਰ ਸਨ।