ਪੱਤਰ ਪ੍ਰੇਰਕ
ਗਿੱਦੜਬਾਹਾ, 28 ਅਕਤੂਬਰ
ਗਿੱਦੜਬਾਹਾ ਦੇ ਵਾਰਡ ਨੰਬਰ-19 ਰੂਪ ਨਗਰ ਦੀ ਮੁੱਖ ਗਲੀ ਸਣੇ ਹੋਰਨਾਂ ਗਲੀਆਂ ਵਿੱਚ ਬੀਤੇ ਕਰੀਬ 10-12 ਦਿਨਾਂ ਤੋਂ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਫੈਲਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੂਪ ਨਗਰ ਦੀ ਗਲੀ ਨੀਰਜ ਐਡਵੋਕੇਟ ਵਾਲੀ ਅਤੇ ਇਸ ਦੇ ਆਸ-ਪਾਸ ਰਹਿਣ ਵਾਲੇ ਸੰਦੀਪ ਕੁਮਾਰ, ਮਨੋਜ ਕੁਮਾਰ, ਸੋਨੂੰ ਜੈਨ, ਸੰਜੀਵ ਕੁਮਾਰ, ਸੁਨੀਲ ਕੁਮਾਰ, ਨੀਰਜ ਗਰਗ, ਪ੍ਰੇਮ ਲਤਾ, ਪਰਮਜੀਤ ਕੌਰ, ਜੋਤੀ ਰਾਣੀ, ਆਸ਼ਾ ਰਾਣੀ, ਰਿੰਪਲ ਰਾਣੀ ਅਤੇ ਸ਼ਕੁੰਤਲਾ ਦੇਵੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿੱਚ ਬੀਤੇ ਕਰੀਬ 10-12 ਦਿਨਾਂ ਤੋਂ ਸੀਵਰੇਜ ਦਾ ਪਾਣੀ ਓਵਰਫਲੋਅ ਕੇ ਗਲੀਆਂ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਾਣੀ ਵਿਚ ਉਠਦੀ ਬਦਬੂ ਕਾਰਨ ਉਨ੍ਹਾਂ ਦਾ ਘਰਾਂ ਦੇ ਅੰਦਰ ਰਹਿਣਾ ਦੁੱਭਰ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕਾ ਪਹਿਲਾਂ ਹੀ ਡੇਂਗੂ ਅਤੇ ਮਲੇਰੀਆ ਦੀ ਮਾਰ ਹੇਠ ਹੈ ਅਤੇ ਅਜਿਹੇ ਵਿੱਚ ਸੀਵਰੇਜ ਦੇ ਪਾਣੀ ਦੇ ਓਵਰਫਲੋਅ ਹੋਣ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਇਸ ਸਬੰਧੀ ਸੀਵੇਰਜ ਬੋਰਡ ਦੇ ਐੱਸਡੀਓ ਰਾਕੇਸ਼ ਮੋਹਣ ਮੱਕੜ ਨੇ ਕਿਹਾ ਕਿ ਉਕਤ ਸਮੱਸਿਆ ਦਾ ਜਲਦੀ ਹੀ ਸਥਾਈ ਹੱਲ ਕਰਵਾ ਦਿੱਤਾ ਜਾਵੇਗਾ।