ਮਾਨਸਾ: ਆਲ ਇੰਡੀਆ ਰੰਗਰੇਟਾ ਦਲ ਦੇ ਉਪ ਪ੍ਰਧਾਨ ਮੇਘਾ ਸਿੰਘ ਹਾਕਮਵਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਭਰਤੀ ਨੂੰ ਲੈ ਕੇ ਕੁੱਝ ਲੋਕਾਂ ਵੱਲੋਂ ਰਾਖਵੇਂਕਰਨ ਦਾ ਲਾਭ ਲੈ ਕੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਸਮੇਤ ਰਾਖਵੀਂਆਂ ਸੀਟਾਂ ਲਈ ਜਾਅਲੀ ਜਾਤੀ ਪ੍ਰਮਾਣ ਪੱਤਰ ਲਗਾਏ ਗਏ ਹਨ, ਜਿਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪੜਤਾਲ ਲੰਬੇ ਸਮੇਂ ਤੋਂ ਨਹੀਂ ਹੋਈ, ਜਿਸ ਦੀ ਆੜ ਹੇਠ ਹੁਣ ਤਕ ਕਈ ਨੌਜਵਾਨ, ਅਸਲੀ ਬੇਰੁਜ਼ਗਾਰਾਂ ਦਾ ਹੱਕ ਮਾਰ ਕੇ ਨੌਕਰੀਆਂ ਲੈਣ ਵਿੱਚ ਸਫ਼ਲ ਹੋ ਗਏ ਹਨ। ਇਸ ਮੌਕੇ ਕੁਲਦੀਪ ਸਿੰਘ, ਸੁਖਜੀਤ ਸਿੰਘ, ਜੋਧ ਸਿੰਘ, ਰੇਸ਼ਮ ਸਿੰਘ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ