ਨਥਾਣਾ: ਨਗਰ ਪੰਚਾਇਤ ਨਥਾਣਾ ਦੇ ਆਏ ਚੋਣ ਨਤੀਜਿਆਂ ’ਚ ਲਗਭਗ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਬਣਦੀ ਪ੍ਰਤੀਨਿਧਤਾ ਮਿਲੀ ਹੈ। ਨਤੀਜਿਆਂ ਮੁਤਾਬਕ ਕਾਂਗਰਸ ਦੇ ਦੋ ਉਮੀਦਵਾਰ- ਵਾਰਡ ਨੰਬਰ ਇੱਕ ਤੋਂ ਕੁਲਜੀਤ ਕੌਰ ਅਤੇ ਵਾਰਡ ਨੰਬਰ 11 ਤੋਂ ਸਰਬਜੀਤ ਸਿੰਘ ਪਹਿਲਾਂ ਹੀ ਬਿਨਾ ਮੁਕਾਬਲਾ ਚੋਣ ਜਿੱਤ ਗਏ ਹਨ। ਕਾਂਗਰਸ ਦਾ ਦਰਸ਼ਨ ਸਿੰਘ ਅਨਪੜ੍ਹ ਅਤੇ ਸੁਖਮੰਦਰ ਸਿੰਘ ਜੇਤੂ ਰਹੇ। ‘ਆਪ’ ਨਾਲ ਸਬੰਧਤ ਜਗਜੀਤ ਸਿੰਘ, ਇੰਦਰਵੀਰ ਕੌਰ ਅਤੇ ਜਸਵੀਰ ਕੌਰ ਜੇਤੂ ਰਹੇ। ਸ਼੍ਰੋਮਣੀ ਅਕਾਲੀ ਦੇ ਸੁਰਜੀਤ ਸਿੰਘ (ਕੱਦੂ), ਸਿਮਰਜੀਤ ਕੌਰ ਅਤੇ ਸਿਮਰਨਜੀਤ ਕੌਰ ਨਵੇਂ ਨਗਰ ਸੇਵਕ ਚੁਣੇ ਗਏ ਹਨ। -ਪੱਤਰ ਪ੍ਰੇਰਕ