ਬਰਨਾਲਾ: ਪੰਜਾਬ ਕਲਾ ਪਰਿਸ਼ਦ ਦੇ ਚੇਅਰਮੇਨ ਡਾ. ਸੁਰਜੀਤ ਪਾਤਰ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਸ਼ਹਿਰ ਦੀ ਨੌਜਵਾਨ ਲੇਖਿਕਾ ਯਸ਼ਪ੍ਰਿਤਪਾਲ ਕੌਰ ਦੀ ਪਲੇਠੀ ਪੁਸਤਕ ‘ਵਿਦਿਆਰਥੀ ਮੰਚ ਦੇ ਬੋਲ’ ਰਿਲੀਜ਼ ਕੀਤੀ ਗਈ। ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਛਾਪੀ ਇਸ ਪੁਸਤਕ ਨੂੰ ਲੇਖਿਕਾ ਦੇ ਪਿਤਾ ਗੁਰਮੇਲ ਸਿੰਘ ਸੰਧੂ ਨੇ ਸੰਪਾਦਿਤ ਕੀਤਾ ਹੈ। ਪੰਜਾਬੀ ਭਵਨ ਲੁਧਿਆਣਾ ਵਿੱਚ ਪੁਸਤਕ ਨੂੰ ਡਾ. ਸੁਰਜੀਤ ਪਾਤਰ ਰਿਲੀਜ਼ ਕੀਤਾ। ਇਸ ਮੌਕੇ ਸੀ.ਮਾਰਕੰਡਾ, ਪੁਸਤਕ ਦੇ ਸੰਪਾਦਕ ਗੁਰਮੇਲ ਸਿੰਘ ਸਿੱਧੂ ਦੇ ਮਿੱਤਰ ਅਤੇ ਅਧਿਆਪਕ ਆਗੂ ਰਹੇ ਸੁਰਜੀਤ ਸਿੰਘ ਸ਼ਹਿਣਾ ਹਾਜ਼ਰ ਸਨ।-ਨਿੱਜੀ ਪੱਤਰ ਪ੍ਰੇਰਕ