ਬੁਢਲਾਡਾ: ਕ੍ਰਿਸ਼ਨਾ ਕਾਲਜ ਆਫ ਫਾਇਰ ਐਜੂਕੇਸ਼ਨ (ਬੁਢਲਾਡਾ) ਵਿੱਚ ਉੱਭਰਦੇ ਨੌਜਵਾਨ ਲੇਖਕ ਦਿਲਰਾਜ ਦੀ ਪਲੇਠੀ ਕਾਵਿ-ਪੁਸਤਕ ‘ਤਹਿਜ਼ੀਬ’ ਤੇ ਵਿਚਾਰ ਚਰਚਾ ਕੀਤੀ ਗਈ। ਪੁਸਤਕ ਬਾਰੇ ਪ੍ਰੋਫ਼ੈਸਰ ਸਰਬਜੀਤ ਸਿੰਘ ਸਰਾਂ ਨੇ ਵਿਚਾਰ ਸਾਂਝੇ ਕੀਤੇ। ਡਾ. ਆਂਚਲ ਬਾਂਸਲ ਨੇ ਕਿਹਾ ਕਿ ਇਹ ਦਿਲਰਾਜ ਦਾ ਪਹਿਲਾ ਕਾਵਿ-ਸੰਗ੍ਰਹਿ ਹੋਣ ਦੇ ਬਾਵਜੂਦ ਕਵਿਤਾਵਾਂ ਬਹੁਤ ਹੀ ਖ਼ੂਬਸੂਰਤ ਹਨ। ਇਸ ਉਪਰੰਤ ਦਿਲਰਾਜ ਨੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ। ਪ੍ਰੋਗਰਾਮ ਦੇ ਅਖ਼ੀਰ ਵਿੱਚ ਆਏ ਹੋਏ ਮਹਿਮਾਨਾਂ ਦਾ ਕਾਲਜ ਇੰਚਾਰਜ ਸਰਵਜੀਤ ਸਿੰਘ ਨੇ ਧੰਨਵਾਦ ਕੀਤਾ। ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ, ਜਗਮੀਤ ਸਿੰਘ ਚਹਿਲ ਅਤੇ ਸਮੂਹ ਸਟਾਫ਼ ਵੱਲੋਂ ਦਿਲਰਾਜ ਨੂੰ ਸਨਮਾਨਤ ਕੀਤਾ ਗਿਆ। -ਪੱਤਰ ਪ੍ਰੇਰਕ