ਕੋਟਕਪੂਰਾ: ਸਥਾਨਕ ਬਾਹਮਣ ਵਾਲਾ ਰੋਡ ’ਤੇ ਸਥਿਤ ਡੀਸੀਐੱਮ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਤੀਕ ਨੇ ਜੇ.ਈ.ਈ. ਐਡਵਾਂਸ ਟੈਸਟ ਵਿੱਚੋਂ 1179ਵਾਂ ਰੈਂਕ ਹਾਸਲ ਕੀਤਾ ਹੈ। ਸੰਸਥਾ ਦੇ ਸਰਪ੍ਰਸਤ ਅਸ਼ੋਕ ਚਾਵਲਾ ਨੇ ਦੱਸਿਆ ਕਿ ਅਧਿਆਪਕ ਸਤੀਸ਼ ਕੁਮਾਰ ਅਤੇ ਅਨੀਤਾ ਰਾਣੀ ਦੇ ਇਸ ਹੋਣਹਾਰ ਫਰਜ਼ੰਦ ਨੇ ਦੇਸ਼ ਪੱਧਰੀ ਟੈਸਟ ’ਚੋਂ 1179ਵਾਂ ਰੈਂਕ ਪ੍ਰਾਪਤ ਕਰਕੇ ਮਾਣਮੱਤੀ ਉਪਲਬਧੀ ਹਾਸਲ ਕੀਤੀ ਹੈ। ਪ੍ਰਿੰਸੀਪਲ ਸ੍ਰੀਮਤੀ ਸ਼ਿਵੰਦਰ ਸੇਠੀ ਨੇ ਪ੍ਰਤੀਕ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸਦੀ ਪ੍ਰਾਪਤੀ ’ਤੇ ਸਕੂਲ ਅਤੇ ਅਧਿਆਪਕਾਂ ਨੂੰ ਮਾਣ ਹੈ। -ਨਿੱਜੀ ਪੱਤਰ ਪ੍ਰੇਰਕ