ਭੁੱਚੋ ਮੰਡੀ: ਇਥੇ ਬਾਬਾ ਮੋਨੀ ਜੀ ਡਿਗਰੀ ਕਾਲਜ, ਲਹਿਰਾ ਮੁਹੱਬਤ (ਬਠਿੰਡਾ) ਦੀਆਂ ਵਿਦਿਆਰਥਣਾਂ ਨੇ ਬੀਏ ਭਾਗ ਤੀਜਾ (ਸਮੈਸਟਰ ਪੰਜਵਾਂ) ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਵਿੱਚ ਵਿਦਿਆਰਥਣ ਰੰਜੂ ਰਾਣੀ (90.8%) ਰਾਮਪੁਰਾ ਫੂਲ ਨੇ ਕਾਲਜ ਵਿੱਚੋਂ ਪਹਿਲਾ, ਅਮਨਦੀਪ ਕੌਰ (90%) ਲਹਿਰਾ ਧੂਰਕੋਟ ਨੇ ਦੂਜਾ ਅਤੇ ਗੁਰਪ੍ਰੀਤ ਕੌਰ (89.4%) ਲਹਿਰਾ ਮੁਹੱਬਤ ਤੇ ਬਲਵਿੰਦਰ ਕੌਰ (89.4 %) ਭੁੱਚੋ ਮੰਡੀ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਅਮਨਿੰਦਰ ਕੌਰ ਅਤੇ ਐਜੂਕੇਸ਼ਨ ਵਿਭਾਗ ਦੇ ਵਾਈਸ ਪ੍ਰਿੰਸੀਪਲ ਦਿਨੇਸ਼ ਕੁਮਾਰ ਨੇ ਦੱਸਿਆ ਕਿ ਬਾਕੀ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖ਼ਿਆ ਪਾਸ ਕੀਤੀ ਹੈ। ਇਸ ਮੌਕੇ ਕਾਲਜ ਦੇ ਡਾਇਰੈਕਟਰ ਕੇਸਰ ਸਿੰਘ ਧਲੇਵਾਂ ਅਤੇ ਮੈਨੇਜਿੰਗ ਡਾਇਰੈਕਟਰ ਲਖਵੀਰ ਸਿੰਘ ਸਿੱਧੂ ਅਤੇ ਐਡਮਨਿਸਟਰੇਟਿਵ ਕੁਲਵੀਰ ਸਿੰਘ ਨੇ ਕਾਲਜ ਅਤੇ ਸਮੂਹ ਵਿਦਿਆਰਥਣਾਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ