ਪੱਤਰ ਪ੍ਰੇਰਕ
ਜ਼ੀਰਾ, 4 ਦਸੰਬਰ
ਹਰੀਸ਼ ਜੈਨ ਗੋਗਾ ਨੂੰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਪੰਜਾਬ ਸਰਕਾਰ ਨੇ ਚੇਅਰਮੈਨ ਨਿਯੁਕਤ ਕਰ ਕੇ ਜੈਨ ਪਰਿਵਾਰਾਂ ਨੂੰ ਪੰਜਾਬ ਸਰਕਾਰ ‘ਚ ਨੁਮਾਇੰਦਗੀ ਦਿੱਤੀ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਜੈਨ ਪਰਿਵਾਰਾਂ ਨੂੰ ਕਿਸੇ ਵੱਡੇ ਅਹੁਦੇ ਨਾਲ ਨਿਵਾਜਿਆ ਗਿਆ ਹੋਵੇ।
ਇਸ ਦਾ ਸਿਹਰਾ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮਿਹਨਤੀ ਅਤੇ ਟਕਸਾਲੀ ਪਰਿਵਾਰ ਦੀ ਨਬਜ਼ ਟੋਹ ਕੇ ਉਨ੍ਹਾਂ ਨੂੰ ਮਾਣ ਸਨਮਾਨ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਰੀਸ਼ ਜੈਨ ਗੋਗਾ ਨੂੰ ਨਿਯੁਕਤੀ ਪੱਤਰ ਭੇਟ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਇਹ ਉਹ ਬੈਂਕ ਹੈ ਜਿਸ ਦਾ ਬਾਦਲ ਸਰਕਾਰ ਦੇ ਸਮੇਂ ਭੋਗ ਪੈ ਚੱਲਿਆ ਸੀ ਪਰ ਪੰਜਾਬ ਸਰਕਾਰ ਨੇ ਇਸ ਨੂੰ ਮੁੜ ਪੈਰਾਂ ਸਿਰ ਖੜ੍ਹੇ ਕੀਤਾ ਹੈ। ਇਸ ਮੌਕੇ ਜੈਨ ਪਰਿਵਾਰਾਂ ਨੇ ਉਪ ਮੁੱਖ ਮੰਤਰੀ ਦਾ ਸਵਾਗਤ ਵੀ ਕੀਤਾ। ਸਮਾਗਮ ਦੌਰਾਨ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ, ਡਾ. ਰਛਪਾਲ ਸਿੰਘ, ਚੇਅਰਮੈਨ ਕੁਲਬੀਰ ਸਿੰਘ ਟਿੰਮੀ ਨੇ ਵੀ ਸੰਬੋਧਨ ਕੀਤਾ।