ਖੇਤਰੀ ਪ੍ਰਤੀਨਿਧ
ਬਰਨਾਲਾ, 30 ਜਨਵਰੀ
ਪੰਜਾਬ-ਯੂ.ਟੀ. ਮੁੁਲਾਜ਼ਮ ਤੇ ਪੈਨਸਨਰਜ਼ ਸਾਂਝਾ ਫਰੰਟ ਜ਼ਿਲ੍ਹਾ ਬਰਨਾਲਾ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਰੈਲੀ ਕਰਨ ਉੁਪਰੰਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾਈ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਸਥਾਨਕ ਰਿਹਾਇਸ ’ਤੇ ਪੁੱਜ ਕੇ ਸ੍ਰੀ ਢਿੱਲੋਂ ਦੇ ਪੀਏ ਹੈਪੀ ਢਿੱਲੋਂ ਨੂੰ ਰੋਸ ਪੱਤਰ ਸੌਂਪਿਆ ਗਿਆ|
ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਨਵੀਨਰ ਮਾਸਟਰ ਬਖਸ਼ੀਸ਼ ਸਿੰਘ, ਅਨਿਲ ਬਰਨਾਲਾ, ਮੋਹਨ ਸਿੰਘ ਵੇਅਰ ਹਾਊਸ, ਹਰਿੰਦਰ ਮੱਲ੍ਹੀਆਂ, ਬਲਵੰਤ ਸਿੰਘ ਭੁੱਲਰ, ਪਰਮਜੀਤ ਸਿੰਘ ਪਾਸੀ, ਹਰਜੀਤ ਸਿੰਘ, ਦਰਸ਼ਨ ਚੀਮਾ, ਜਗਵਿੰਦਰ ਪਾਲ ਹੰਡਿਆਇਆ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਮੁੁਲਾਜ਼ਮ ਵਿਰੋਧੀ ਦਿੱਤੇ ਜਾ ਰਹੇ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ| ਮੁੁਲਾਜ਼ਮਾਂ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗੀ ਕੀਤੀ|
ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਦੇ ਮੁੁਲਾਜ਼ਮਾਂ ਤੇ ਪੈਨਸਨਰਾਂ ਦੀਆਂ ਮੰਗਾਂ ਦਾ ਤੁੁਰੰਤ ਹੱਲ ਨਾ ਕੀਤਾ ਤਾਂ 12 ਫਰਵਰੀ ਨੂੰ ਪੰਜਾਬ ਸਰਕਾਰ ਖ਼ਿਲਾਫ਼ ਹੱਲਾ ਬੋਲ ਮਹਾ ਰੈਲੀ ਕੀਤੀ ਜਾਵੇਗੀ|
ਇਸ ਮੌਕੇ ਮੋਹਨ ਸਿੰਘ ਟੱਲੇਵਾਲ, ਗੁੁਰਪ੍ਰੀਤ ਸਿੰਘ ਮਾਨ, ਜਗਵਿੰਦਰਪਾਲ ਸਿੰਘ ਹੰਡਿਆਇਆ, ਨਛੱਤਰ ਸਿੰਘ ਭਾਈਰੂਪਾ, ਅਮਰੀਕ ਸਿੰਘ ਭੱਦਲਵੱਡ ਆਦਿ ਹਾਜ਼ਰ ਸਨ |