ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 30 ਨਵੰਬਰ
ਰਾਜਿੰਦਰ ਖੋਟੇ ਪਿਛਲੇ ਅੱਠ ਸਾਲ ਤੋਂ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਕੇ ਮਾਨਵਤਾ ਦੀ ਸੇਵਾ ਕਰ ਰਿਹਾ ਹੈ। ਪਿੰਡ ਖੋਟੇ ਦਾ ਜੰਮਪਲ ਰਜਿੰਦਰ ਸਿੰਘ ਸਥਾਨਕ ਕਚਿਹਰੀਆਂ ਵਿੱਚ ਲੋਕਾਂ ਦੀ ਲਿਖਤ -ਪੜ੍ਹਤ ,ਫ਼ਾਰਮ -ਕਾਗਜ਼ ਭਰ ਕੇ ਰੋਜ਼ੀ ਰੋਟੀ ਦਾ ਵਸੀਲਾ ਚਲਾ ਰਿਹਾ ਰਜਿੰਦਰ ਸਵੇਰੇ ਸ਼ਾਮ ਮਾਨਵਤਾ ਲਈ ਕੁੱਝ ਘੰਟੇ ਕੱਢ ਕੇ ਲੋੜਵੰਦ ਮਰੀਜ਼ਾਂ ਦੇ ਘਰ ਘਰ ਜਾ ਕੇ ਉਨ੍ਹਾਂ ਦੀ ਚੱਲ ਰਹੀ ਦਵਾਈ ਦੇ ਕੇ ਆਉਂਦਾ ਹੈ। ਅਤਿ ਗਰੀਬ ਮਰੀਜ਼ਾਂ ਵਾਸਤੇ ਖਾਧ ਖੁਰਾਕ ਵੀ ਸਪਲਾਈ ਕਰਦਾ ਹੈ। ਲੌਕਡਾਉਨ ਦੌਰਾਨ ਰਾਜਿੰਦਰ ਖੋਟੇ ਨੇ ਆਪਣੀ ਸਿਹਤ ਦੀ ਪਰਵਾਹ ਨਾ ਕਰਦਿਆਂ ਮਰੀਜ਼ਾਂ ਨੂੰ ਦਵਾਈਆਂ ਤੇ ਜ਼ਰੂਰੀ ਖੁਰਾਕ ਵਗੈਰਾ ਪਾਹੁੰਚਾਉਣਾ ਵੀ ਜਾਰੀ ਰੱਖਿਆ। ਜਿਸ ਕਰਕੇ ਡੀਐੱਸਪੀ ਮਨਜੀਤ ਸਿੰਘ ਢੇਸੀ ਤੇ ਹੋਰ ਸਮਾਜ ਸੇਵੀ ਸੰਸਥਾ ਨੇ ਰਾਜਿੰਦਰ ਨੂੰ ਸਨਮਾਨਿਤ ਵੀ ਕੀਤਾ ਸੀ। ਰਾਜਿੰਦਰ ਨੇ ਦੱਸਿਆ ਕਿ ਗਊਸ਼ਾਲਾ ਬੱਧਨੀ ਕਲਾਂ ਵੱਲੋਂ ਹਰ ਮਹੀਨੇ ਦਵਾਈਆਂ ਲਈ ਸਹਾਇਤਾ ਕੀਤੀ ਜਾਂਦੀ ਹੈ। ਹੁਣ ਹੋਰ ਸਮਾਜ ਸੇਵੀ ਦਾਨੀ ਲੋਕ ਵੀ ਉਸ ਦੀ ਵਿੱਤੀ ਸਹਾਇਤਾ ਕਰਦੇ ਹਨ। ਪੱਤਰਕਾਰਤਾ ਦੇ ਬਾਵਜੂਦ ਸੁਭਾ ਇੱਕ ਘੰਟਾ ਅਤੇ ਸ਼ਾਮ ਨੂੰ ਦੋ ਘੰਟੇ ਮਾਨਵਤਾ ਦੇ ਭਲੇ ਲਗਾਉਂਦਾ ਸੌ ਕਿਲੋਮੀਟਰ ਤੱਕ ਜਾ ਆਉਂਦਾ ਹੈ।