ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 28 ਜਨਵਰੀ
ਕਾਂਗਰਸ ਪਾਰਟੀ ਵੱਲੋਂ ਕਰਨ ਕੌਰ ਬਰਾੜ ਨੂੰ ਟਿਕਟ ਦੇਣ ਤੋਂ ਨਾਰਾਜ਼ ਰਾਜਬਲਵਿੰਦਰ ਸਿੰਘ ਮਰਾੜ੍ਹ ਅੱਜ ਬੀਬੀ ਬਰਾੜ ਨਾਲ ਤੁਰ ਪਏ| ਇਥੇ ਇਕ ਮੈਰਿਜ ਪੈਲੇਸ ਵਿੱਚ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਰਾਇ ਜਾਣਨ ਤੋਂ ਬਾਅਦ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ, ਇਸ ਲਈ ਕਾਂਗਰਸੀ ਉਮੀਦਵਾਰ ਕਰਨ ਕੌਰ ਬਰਾੜ ਦੀ ਹਮਾਇਤ ਕਰਨਗੇ| ਇਸਦੇ ਨਾਲ ਹੀ ਉਹ ਆਪਣਾ ਦਫ਼ਤਰ ਵੀ ਖੁੱਲ੍ਹਾ ਰੱਖਣਗੇ ਅਤੇ ਜਲਦੀ ਆਪਣੇ ਹਮਾਇਤੀਆਂ ਦੇ ਕੰਮ ਕਾਰ ਕਰਾਉਂਦੇ ਰਹਿਣਗੇ| ਇਸ ਮੌਕੇ ਜਸਪਾਲ ਮਰਾੜ੍ਹ, ਲਖਵਿੰਦਰ ਸਿੰਘ ਵੜਿੰਗ, ਅਸ਼ੋਕ ਚੁੱਘ, ਨਰਿੰਦਰ ਬਾਂਸਲ ਕੌਂਸਲਰ, ਨਵਦੀਪ ਬਿੱਲੂ, ਪਰਮਜੀਤ ਸਿੰਘ ਬਿੱਲੂ ਸਿੱਧੂ, ਯਾਦਵਿੰਦਰ ਯਾਦੂ ਤੇ ਛਿੰਦਰ ਕੌਰ ਕੌਂਸਲਰ ਤੇ ਹੋਰ ਮੌਜੂਦ ਸਨ|