ਭੁੱਚੋ ਮੰਡੀ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਵੱਲੋਂ ਪਿੰਡ ਚੱਕ ਰਾਮ ਸਿੰਘ ਵਾਲਾ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚਿਆਂ ਲਈ ਕਣਕ ਦੇ ਰੂਪ ਵਿੱਚ ਫੰਡ ਇਕੱਠਾ ਕੀਤਾ। ਇਸ ਮੌਕੇ ਆਗੂ ਹਰਨੇਕ ਸਿੰਘ, ਅਮਰਜੀਤ ਸਿੰਘ, ਗੁਰਦੀਪ ਕੌਰ, ਕਰਨੈਲ ਕੌਰ ਅਤੇ ਬਲਦੇਵ ਕੌਰ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਲਈ ਹਾਲੇ ਲੰਮਾ ਸੰਘਰਸ਼ ਲੜਣਾ ਪੈਣਾ ਹੈ ਅਤੇ ਦਿੱਲੀ ਮੋਰਚਿਆਂ ਵਿੱਚ ਲੰਗਰ ਆਦਿ ਦੇ ਪ੍ਰਬੰਧ ਲਈ ਫੰਡ ਦੀ ਭਾਰੀ ਜਰੂਰਤ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਫੰਡ ਦੇਣ ਅਤੇ ਦਿੱਲੀ ਮੋਰਚਿਆਂ ਵਿੱਚ ਪੁੱਜਣ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਨੇ ਸਹਿਯੋਗ ਦਿੱਤਾ। -ਪੱਤਰ ਪ੍ਰੇਰਕ