ਮਾਨਸਾ: ਭਾਸ਼ਾ ਵਿਭਾਗ ਮਾਨਸਾ ਵੱਲੋਂ ਇਥੇ ਖਾਲਸਾ ਹਾਈ ਸਕੂਲ ਵਿੱਚ ਬਾਲ ਗਿਆਨ ਕੁਇਜ਼ ਕਰਵਾਏ ਗਏੇ। ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਅੱਠਵੀਂ ਤੱਕ ਦੇ ਪਹਿਲੇ ਵਰਗ ’ਚ ਨਵਜੋਤ ਕੌਰ, ਸੱਤਵੀਂ, ਸਸਸਸ ਨੰਗਲ ਕਲਾਂ ਨੇ ਪਹਿਲਾ, ਖੁਸ਼ਪ੍ਰੀਤ ਕੌਰ, ਚੌਥੀ, ਸਪ੍ਰ ਸਕੂਲ ਬਹਾਦਰਪੁਰ ਨੇ ਦੂਜਾ ਤੇ ਇਸੇ ਸਕੂਲ ਦੇ ਏਕਮਦੀਪ ਸਿੰਘ, ਪੰਜਵੀਂ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਵਰਗ ਵਿੱਚ ਬਲਵਿੰਦਰ ਕੌਰ, ਬਾਰ੍ਹਵੀਂ ਸਸਸ ਰਿਓਂਦ ਕਲਾਂ ਨੇ ਪਹਿਲਾ, ਲਵਪ੍ਰੀਤ ਸਿੰਘ, ਨੌਵੀਂ, ਸਸਸ ਸਕੂਲ ਗੁਰਨੇ ਕਲਾਂ ਨੇ ਦੂਜਾ ਅਤੇ ਸਿਮਰਜੀਤ ਕੌਰ, ਬਾਰਵੀਂ ਸਸਸ ਰਿਓਂਦ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਤੀਜੇ ਵਰਗ ਵਿੱਚ ਸੋਨੀਆ ਰਾਣੀ, ਬੀਏ ਭਾਗ ਦੂਜਾ, ਰਾਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਨੇ ਪਹਿਲਾ, ਇਸੇ ਕਾਲਜ ਦੇ ਸੁਖਪ੍ਰੀਤ ਸਿੰਘ ਬੀਏ ਭਾਗ ਪਹਿਲਾ ਨੇ ਦੂਜਾ ਅਤੇ ਕਮਲਪ੍ਰੀਤ ਕੌਰ, ਬੀਏ ਭਾਗ ਦੂਜਾ,ਐੱਸਡੀ ਕਾਲਜ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਖਾਲਸਾ ਸਕੂਲ ਦੇ ਡਾਇਰੈਕਟਰ ਪ੍ਰੋ. ਸੁਖਦੇਵ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ