ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 7 ਜੁਲਾਈ
ਸਦਰ ਪੁਲੀਸ ਫਰੀਦਕੋਟ ਨੇ ਪਿੰਡ ਸਾਧਾਂਵਾਲਾ ਵਿੱਚ ਇੱਕ ਕੰਧ ਨੂੰ ਲੈ ਕੇ ਝਗੜਾ ਤੇ ਹੁੱਲੜਬਾਜ਼ੀ ਕਰਨ ਦੇ ਦੋਸ਼ਾਂ ਤਹਿਤ 40 ਵਿਅਕਤੀਆਂ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਸੂਚਨਾ ਅਨੁਸਾਰ ਦੋ ਧਿਰਾਂ ਦਰਮਿਆਨ ਕੰਧ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਬਾਅਦ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਝਗੜ ਪਈਆਂ। ਸਦਰ ਪੁਲੀਸ ਫਰੀਦਕੋਟ ਨੇ ਇਸ ਮਾਮਲੇ ਵਿੱਚ ਮਿਲਖਾ ਸਿੰਘ, ਪਰਮਜੀਤ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਅਕਾਸ਼ਦੀਪ ਸਿੰਘ, ਗੁਰਭਜਨ ਸਿੰਘ, ਬਿੱਟੂ ਸਿੰਘ, ਲਖਵੀਰ ਸਿੰਘ, ਅਰਸ਼ਦੀਪ ਸਿੰਘ, ਮਨਜਿੰਦਰ ਸਿੰਘ, ਲਵਪ੍ਰੀਤ ਸਿੰਘ, ਸ਼ਰਨਦੀਪ ਸਿੰਘ, ਜਗਦੀਪ ਸਿੰਘ, ਸੁਖਪਾਲ ਸਿੰਘ, ਇਕਬਾਲ ਸਿੰਘ ਅਤੇ 20 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਰਾਜ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।